01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕੇਂਦਰ ਵਲੋਂ ਕਣਕ ਦੇ ਭਾਅ ’ਚ ਕੀਤਾ ਗਿਆ 25 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨੇ ਕੀਤਾ ਮੁੱਢੋਂ ਰੱਦ

ਜਲੰਧਰ, 30 ਸਤੰਬਰ (ਜਤਿੰਦਰ ਪੰਮੀ)–ਕੇਂਦਰ ਸਰਕਾਰ ਵਲੋਂ ਅੱਜ 2027 ਦੇ ਫਸਲੀ ਸੀਜ਼ਨ ਲਈ ਕਣਕ ਸਮੇਤ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ.

ਕਿਹਾ, ਘੱਟੋ-ਘੱਟ ਸਮਰਥਨ ਮੁੱਲ ’ਚ ਕੀਤਾ ਵਾਧਾ ਲਾਗਤ ਖਰਚਿਆਂ ਦੇ ਮੁਕਾਬਲੇ ਬਹੁਤ ਹੀ ਘੱਟ 01-10-2026
ਜਲੰਧਰ, 30 ਸਤੰਬਰ (ਜਤਿੰਦਰ ਪੰਮੀ)–ਕੇਂਦਰ ਸਰਕਾਰ ਵਲੋਂ ਅੱਜ 2027 ਦੇ ਫਸਲੀ ਸੀਜ਼ਨ ਲਈ ਕਣਕ ਸਮੇਤ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ 25 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ ਅਤੇ ਇਸ ਨਿਗੁਣੇ ਵਾਧੇ ਨੂੰ ਪੰਜਾਬ ਦੇ ਕਿਸਾਨਾਂ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੀਤਾ ਗਿਆ ਇਹ ਵਾਧਾ ਕਣਕ ਦੀ ਫਸਲ ’ਤੇ ਆਉਣ ਵਾਲੇ ਲਾਗਤ ਖਰਚਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਉਪ ਪ੍ਰਧਾਨ ਮੁਕੇਸ਼ ਚੰਦਰ ਰਾਣੀਭੱਟੀ ਨੇ ਕਿਹਾ ਕਿ ਪਿਛਲੇ ਸਾਲ ਦੀ ਫਸਲ ਤੋਂ ਬਾਅਦ ਡੀਜ਼ਲ ਦਾ ਭਾਅ ਸੱਤ ਵਾਰੀ ਵੱਧ ਚੁੱਕਾ ਹੈ। ਖਾਦਾਂ, ਦਵਾਈਆਂ ਅਤੇ ਮਸ਼ੀਨਰੀ ਦੇ ਭਾਅ ਵੱਧ ਚੁੱਕੇ ਹਨ, ਉਸ ਦੇ ਮੁਕਾਬਲੇ ਇਹ ਕੀਤਾ ਵਾਆ ਨਾ-ਕਾਫੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਫਸਲਾਂ ਦੇ ਭਾਅ ਤੈਅ ਕਰੇ ਤਾਂ ਜੋ ਦੇਸ਼ ਦਾ ਕਿਸਾਨ ਵੀ ਆਰਥਿਕ ਤੌਰ ’ਤੇ ਖੁਸ਼ਹਾਲ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੌਮੀ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਣਕ ਦੇ ਸਮਰਥਨ ਮੁੱਲ ’ਚ 25 ਪੈਸੇ ਪ੍ਰਤੀ ਕਿੱਲੋ ਕੀਤਾ ਵਾਧਾ ਊਠ ਦੇ ਮੂੰਹ ਵਿਚ ਜ਼ੀਰਾ ਦੇਣ ਬਰਾਬਰ ਹੈ। ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ਼ ਇਹ ਕੋਝਾ ਮਜ਼ਾਕ ਕੀਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖਾਦਾਂ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਤਾਂ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ ਪਰ ਫਸਲਾਂ ਦੀ ਐੱਮ. ਐੱਸ. ਪੀ. ਨਾਮਾਤਰ ਹੀ ਵਧਾਈ ਜਾਂਦੀ ਹੈ। ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਵਲੋਂ ਅੱਜ ਕਰੀਬ 6 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਕਿਸਾਨਾਂ ਲਈ ਨਿਰਾਸ਼ਾ ਭਰਿਆ ਹੈ। ਕਿਸਾਨਾਂ ਨੂੰ ਉਮੀਦ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੀ ਪੰਜਾਬ ਫੇਰੀ ਦੌਰਾਨ ਖੇਤੀ ਸੰਬੰਧੀ ਤੇ ਹੋਰ ਵੱਡੇ ਐਲਾਨ ਕਰਨਗੇ ਪਰ ਅਜਿਹਾ ਨਹੀਂ ਹੋਇਆ। ਸਗੋਂ ਇਸ ਦੇ ਉਲਟ ਕਣਕ ਦਾ ਸਹੀ ਮੁੱਲ ਵੀ ਨਹੀਂ ਵਧਾਇਆ ਗਿਆ।
ਪਿਛਲੀ ਖ਼ਬਰ ਜਦੋਂ ਜਗਦੀਸ਼ ਭੋਲਾ ਨਸ਼ਾ ਕੇਸ ਦੀ ਜਾਂਚ ਅੰਤਿਮ ਚਰਨ ’ਚ ਸੀ ਤਾਂ ਈ.ਡੀ. ਅਧਿਕਾਰੀ ਨਿਰੰਜਨ ਸਿੰਘ ਦਾ ਤਬਾਦਲਾ ਕੀਤਾ ਗਿਆ? ਉਦ... ਅਗਲੀ ਖ਼ਬਰ ਪਾਕਿ ਮੌਲਾਨਾ ਨੇ ਹੂਤੀਆਂ ਨੂੰ ਦੱਸਿਆ ਅੱਤਵਾਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।