02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਿੰਧ ’ਚ ਹਿੰਦੂ ਵਪਾਰੀ ਨਰੇਸ਼ ਕੁਮਾਰ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ, 1 ਅਕਤੂਬਰ (ਸੁਰਿੰਦਰ ਕੋਛੜ)-ਸੂਬਾ ਸਿੰਧ ਦੇ ਹੈਦਰਾਬਾਦ ਸ਼ਹਿਰ ’ਚ ਹਿੰਦੂ ਅਨਾਜ ਵਪਾਰੀ ਨਰੇਸ਼ ਕੁਮਾਰ ਨਿਵਾਸੀ ਹੁਸੈਨਾਬਾਦ ਦੀ ਲਾਸ਼ ਗੁਜਰਾਤੀ ਪਾਰਾ ਸਥਿਤ ਈਸਾਈ ਕਬਰਸਤਾਨ ਨੇੜੇ ਉਨ੍ਹਾਂ ਦੀ ਸੁਜ਼ੂਕੀ ਆਲਟੋ ਕਾਰ ’ਚੋਂ ਬਰਾਮਦ ਹੋਈ। ਥਾਣਾ ਬੋਲਾ ਖ਼ਾਨ ਦੇ ਐੱਸ.

ਨਰੇਸ਼ ਕੁਮਾਰ, ਭੂਮਿਕਾ ਅਤੇ ਕਵਿਤਾ ਭੀਲ ਦੀਆਂ ਤਸਵੀਰਾਂ। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ 02-10-2026
ਅੰਮ੍ਰਿਤਸਰ, 1 ਅਕਤੂਬਰ (ਸੁਰਿੰਦਰ ਕੋਛੜ)-ਸੂਬਾ ਸਿੰਧ ਦੇ ਹੈਦਰਾਬਾਦ ਸ਼ਹਿਰ ’ਚ ਹਿੰਦੂ ਅਨਾਜ ਵਪਾਰੀ ਨਰੇਸ਼ ਕੁਮਾਰ ਨਿਵਾਸੀ ਹੁਸੈਨਾਬਾਦ ਦੀ ਲਾਸ਼ ਗੁਜਰਾਤੀ ਪਾਰਾ ਸਥਿਤ ਈਸਾਈ ਕਬਰਸਤਾਨ ਨੇੜੇ ਉਨ੍ਹਾਂ ਦੀ ਸੁਜ਼ੂਕੀ ਆਲਟੋ ਕਾਰ ’ਚੋਂ ਬਰਾਮਦ ਹੋਈ। ਥਾਣਾ ਬੋਲਾ ਖ਼ਾਨ ਦੇ ਐੱਸ. ਐੱਚ. ਓ. ਅਨੁਸਾਰ ਨਰੇਸ਼ ਕੁਮਾਰ ਦੇ ਸਰੀਰ ’ਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਘਟਨਾ ਸਥਾਨ ਤੋਂ ਗੋਲੀਆਂ ਦੇ ਖ਼ੋਲ ਨਾ ਮਿਲਣ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਤਲ ਕਿਸੇ ਹੋਰ ਥਾਂ ਕਰਕੇ ਲਾਸ਼ ਇੱਥੇ ਲਿਆਂਦੀ ਗਈ। ਮ੍ਰਿਤਕ ਦੇ ਪਿਤਾ ਈਸਰ ਦਾਸ ਦੇ ਬਿਆਨਾਂ ’ਤੇ ਦਰਜ ਕੇਸ ਤੋਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਮੁਹੰਮਦ ਵਕਾਸ ਮੁਗ਼ਲ ਅਤੇ ਅਸਦ ਅਲੀ ਦਾਮਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਰਾਣਾ ਸ਼ੋਏਬ ਅਜੇ ਫ਼ਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਵਪਾਰਕ ਜਾਂ ਵਿੱਤੀ ਲੈਣ-ਦੇਣ ਦੇ ਵਿਵਾਦ ਨਾਲ ਜੁੜੀ ਹੋ ਸਕਦੀ ਹੈ। ਉਕਤ ਤੋਂ ਇਲਾਵਾ ਸ਼ਾਹਦਾਦਪੁਰ ਜ਼ਿਲ੍ਹੇ ਦੇ ਸਾਂਘੜ ਕਸਬੇ ਦੇ ਮੇਮਣ ਮੁਹੱਲੇ ਤੋਂ ਕਿਸ਼ੋਰ ਕੁਮਾਰ ਵਾਲਮੀਕੀ ਦੀ ਨਾਬਾਲਗ ਧੀ ਭੂਮਿਕਾ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਸੂਬਾ ਸਿੰਧ ਦੇ ਹੀ ਉਮਰਕੋਟ ਸ਼ਹਿਰ ਦੀ ਵਸਨੀਕ ਕਵਿਤਾ ਭੀਲ ਨੇ ਗ਼ੁਲਾਮ ਕਾਦਿਰ ਗੇਲਦੋ ਨਾਮਕ ਵਿਅਕਤੀ ’ਤੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਮਾਮਲੇ ਦੀ ਪਾਰਦਰਸ਼ੀ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ’ਚ ਤਕਰਾਰ ਮਗਰੋਂ ਇਸਲਾਮਾਬਾਦ ’ਚ ਪਿਘਲੀ ਬਰਫ਼ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਚੌਲਾਂ ਦੀ ਪ੍ਰਾਪਤੀ ਦੀਆਂ ਸਖ਼ਤ ਸ਼ਰਤਾਂ ਨੇ ਪੰਜਾਬ ਦੇ ਸ਼ੈਲਰ ਮਾਲਕਾਂ ਦੀ ਚਿੰਤਾ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।