03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਟਰੰਪ ਦੇ ਪੁੱਤਰਾਂ ਨਾਲ ਜੁੜੀ ਕੰਪਨੀ ਪਾਕਿ ’ਚ ਲਗਾਏਗੀ ਡਰੋਨ ਯੂਨਿਟ

ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰਾਂ ਨਾਲ ਜੁੜੀ ਕੰਪਨੀ ‘ਪਾਵਰਸ’ ਪਾਕਿਸਤਾਨ ’ਚ ਡਰੋਨ ਉਤਪਾਦਨ ਯੂਨਿਟ ਸਥਾਪਿਤ ਕਰਨ ਜਾ ਰਹੀ ਹੈ। ਐਰਿਕ ਟਰੰਪ ਅਤੇ ਡੋਨਾਲਡ ਟਰੰਪ ਜੂਨੀਅਰ ਦੀ ਕੰਪਨੀ ਨੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨਾਲ ਮਰੀ ਵਿਖੇ ਇਸ ਸੰਬੰਧੀ ਇਕ ਗੁਪਤ ਮੀਟਿੰਗ ਕੀਤੀ ਹੈ।

ਐਰਿਕ ਟਰੰਪ ਅਤੇ ਡੋਨਾਲਡ ਟਰੰਪ ਜੂਨੀਅਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 03-10-2026
ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰਾਂ ਨਾਲ ਜੁੜੀ ਕੰਪਨੀ ‘ਪਾਵਰਸ’ ਪਾਕਿਸਤਾਨ ’ਚ ਡਰੋਨ ਉਤਪਾਦਨ ਯੂਨਿਟ ਸਥਾਪਿਤ ਕਰਨ ਜਾ ਰਹੀ ਹੈ। ਐਰਿਕ ਟਰੰਪ ਅਤੇ ਡੋਨਾਲਡ ਟਰੰਪ ਜੂਨੀਅਰ ਦੀ ਕੰਪਨੀ ਨੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨਾਲ ਮਰੀ ਵਿਖੇ ਇਸ ਸੰਬੰਧੀ ਇਕ ਗੁਪਤ ਮੀਟਿੰਗ ਕੀਤੀ ਹੈ। ਪਾਕਿ ’ਚ ਆਤਮਘਾਤੀ ਡਰੋਨ ਉਤਪਾਦਨ ਲਈ ਹਰੀਪੁਰ, ਰਾਵਲਪਿੰਡੀ ਅਤੇ ਟੈਕਸਲਾ ’ਚ ਤਿੰਨ ਸੰਭਾਵੀ ਮਿਲਟਰੀ ਸਾਈਟਾਂ ਚੁਣੀਆਂ ਗਈਆਂ ਹਨ, ਜਿਥੇ ਇਹ ਡਰੋਨ ਤਿਆਰ ਕੀਤੇ ਜਾਣਗੇ। ਪਾਕਿ ਫਿਲਹਾਲ ਚੀਨ ਅਤੇ ਤੁਰਕੀ ਤੋਂ ਡਰੋਨ ਖਰੀਦ ਰਿਹਾ ਹੈ। ਦੱਸਣਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਆਸਿਮ ਮੁਨੀਰ ਅਤੇ ਪਾਵਰਸ ਕੰਪਨੀ ਵਿਚਕਾਰ ਡਰੋਨ ਦਰਾਮਦ ਸੰਬੰਧੀ ਸਮਝੌਤਾ ਹੋਇਆ ਸੀ। ਸਾਈਟ ਨੂੰ ਅੰਤਿਮ ਰੂਪ ਦੇਣ ਲਈ ਪਾਕਿਸਤਾਨੀ ਅਧਿਕਾਰੀ 15 ਅਕਤੂਬਰ ਤੋਂ ਬਾਅਦ ਅਮਰੀਕਾ ਦਾ ਦੌਰਾ ਕਰਨਗੇ। ਇਸ ਪ੍ਰਾਜੈਕਟ ’ਚ ਪਾਕਿਸਤਾਨੀ ਫੌਜ ਦੀ ਇੰਡਸਟਰੀਅਲ ਯੂਨਿਟ ਵੀ ਹਿੱਸੇਦਾਰ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਟਰੰਪ ਜੂਨੀਅਰ ਅਤੇ ਐਰਿਕ ਟਰੰਪ ‘ਅਮੈਰੀਕਨ ਵੈਂਚਰਸ’ ਰਾਹੀਂ ਪਾਵਰਸ ਕੰਪਨੀ ਵਿਚ ਨਿਵੇਸ਼ਕ ਹਨ। ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਵੱਡੀ ਚੁਣੌਤੀ ਬਣ ਸਕਦਾ ਪ੍ਰਾਜੈਕਟ ਰੱਖਿਆ ਮਾਹਿਰਾਂ ਅਨੁਸਾਰ ਇਹ ਡਰੋਨ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਪਾਕਿ ਨੂੰ ਮਿਲਣ ਵਾਲੇ ਹਥਿਆਰ ਅਕਸਰ ਆਈ. ਐੱਸ. ਆਈ. ਰਾਹੀਂ ਅੱਤਵਾਦੀਆਂ ਤੱਕ ਪਹੁੰਚ ਜਾਂਦੇ ਹਨ। ਕਸ਼ਮੀਰ ’ਚ ਪਹਿਲਾਂ ਵੀ ਕਈ ਵਾਰ ਅੱਤਵਾਦੀਆਂ ਕੋਲੋਂ ਅਮਰੀਕੀ ਹਥਿਆਰ ਬਰਾਮਦ ਹੋਏ ਹਨ। ਮਾਹਿਰਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਕੋਲ ਕਿਸੇ ਵੀ ਸੰਭਾਵੀ ਡਰੋਨ ਹਮਲੇ ਨਾਲ ਨਜਿੱਠਣ ਲਈ ਇੰਟੀਗ੍ਰੇਟਿਡ ਕਾਊਂਟਰ-ਯੂਏਐਸ ਗਰਿੱਡ ਅਤੇ ਮਲਟੀ-ਲੇਅਰ ਏਅਰ ਡਿਫੈਂਸ ਵਰਗੇ ਆਧੁਨਿਕ ਸਿਸਟਮ ਮੌਜੂਦ ਹਨ। ਇਨ੍ਹਾਂ ’ਚ ਰਾਡਾਰ, ਕੰਟਰੋਲ ਸੈਂਟਰ, ਏਅਰ ਡਿਫੈਂਸ ਗੰਨਾਂ ਅਤੇ ਮਿਜ਼ਾਈਲ ਪ੍ਰਣਾਲੀਆਂ ਸ਼ਾਮਿਲ ਹਨ। ਭਾਰਤ ਨਾਲ ਵੀ ਹੋ ਚੁੱਕਾ ਹੈ ਪਾਵਰਸ ਦਾ ਸਮਝੌਤਾ ਪਾਕਿਸਤਾਨ ਤੋਂ ਪਹਿਲਾਂ ਪਾਵਰਸ ਕੰਪਨੀ ਭਾਰਤ ਨਾਲ ਵੀ ਕਰਾਰ ਕਰ ਚੁੱਕੀ ਹੈ। ਭਾਰਤੀ ਕੰਪਨੀ ‘ਪਾਰਸ ਡਿਫੈਂਸ ਐਂਡ ਸਪੇਸ ਟੈਕਨਾਲੋਜੀਜ਼’ ਨੂੰ ਪਾਵਰਸ ਨੇ ਭਾਰਤ ’ਚ ‘ਗਾਰਡੀਅਨ-1’ ਡਰੋਨ ਇੰਟਰਸੈਪਟਰ ਬਣਾਉਣ ਅਤੇ ਵੇਚਣ ਦਾ ਵਿਸ਼ੇਸ਼ ਲਾਇਸੈਂਸ ਦਿੱਤਾ ਹੋਇਆ ਹੈ।
ਪਿਛਲੀ ਖ਼ਬਰ ਪਾਕਿ ’ਚ ਅੱਤਵਾਦੀ ਹਮਲਿਆਂ ਨੇ ਤੋੜਿਆ 12 ਸਾਲਾਂ ਦਾ ਰਿਕਾਰਡ ਸਤੰਬਰ ’ਚ 103 ਸੁਰੱਖਿਆ ਕਰਮੀਆਂ ਸਮੇਤ ਸੈਂਕੜੇ ਹਲਾਕ ਅਗਲੀ ਖ਼ਬਰ ਚਿੱਤਕਾਰਾ ਤੇ ਐਲ.ਪੀ.ਯੂ. ’ਚ ਵਾਪਰੀਆਂ ਘਟਨਾਵਾਂ ਵਿਚਾਲੇ ਕੋਈ ਕੜੀ ਸੀ-ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।