03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਵਪਾਰੀਆਂ ਨੇ ਪੰਜਾਬ ਸਰਕਾਰ ਨੂੰ ਜੀ.ਐੱਸ.ਟੀ. ਰਿਫੰਡ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਜੀ. ਐੱਸ.

ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਰਮਾ 03-10-2026
ਅੰਮ੍ਰਿਤਸਰ, 2 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਜੀ. ਐੱਸ. ਟੀ. ਰਿਫੰਡ ਲੰਬੇ ਸਮੇਂ ਤੋਂ ਰੁਕੇ ਹੋਣ ਕਾਰਨ ਕਾਰੋਬਾਰੀਆਂ ਨੂੰ ਗੰਭੀਰ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰਕ ਹਲਕਿਆਂ ਵਲੋਂ ਰਿਫੰਡ ਦੀ ਰਕਮ ਲਗਪਗ 1,500 ਕਰੋੜ ਰੁਪਏ ਹੋਣ ਦਾ ਅਨੁਮਾਨ ਪ੍ਰਗਟਾਇਆ ਜਾ ਰਿਹਾ ਹੈ। ਇਸ ਰਕਮ ਦੀ ਸਰਕਾਰੀ ਰਿਕਾਰਡ ਅਨੁਸਾਰ ਪੁਸ਼ਟੀ ਅਤੇ ਵਿਸਤ੍ਰਿਤ ਵੇਰਵੇ ਜਾਰੀ ਕੀਤੇ ਜਾਣੇ ਚਾਹੀਦੇ ਹਨ। ਟੈਕਸਟਾਈਲ ਪ੍ਰੋਸੈਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਰਮਾ (ਕੁੱਕੂ) ਨੇ ਦੱਸਿਆ ਕਿ ਜਨਵਰੀ-ਫਰਵਰੀ 2026 ਤੋਂ ਰਿਫੰਡ ਦੀ ਉਡੀਕ ਕਰ ਰਹੀਆਂ ਇਕਾਈਆਂ ਲਈ ਆਪਣਾ ਰੋਜ਼ਾਨਾ ਕਾਰੋਬਾਰ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਵਪਾਰੀਆਂ ਨੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਜਦੋਂ ਤੱਕ ਸਾਰੇ ਰਿਫੰਡ ਨਕਦ ਰੂਪ ਵਿਚ ਜਾਰੀ ਨਹੀਂ ਹੁੰਦੇ, ਉਦੋਂ ਤੱਕ ਕਾਨੂੰਨੀ ਅਤੇ ਵਿੱਤੀ ਨਿਯਮਾਂ ਅਨੁਸਾਰ ਇਕ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ, ਜਿਸ ਤਹਿਤ ਯੋਗ ਵਪਾਰੀਆਂ ਦੇ ਬਕਾਇਆ ਜੀ. ਐੱਸ. ਟੀ. ਰਿਫੰਡ ਨੂੰ ਉਨ੍ਹਾਂ ਦੇ ਬਿਜਲੀ ਦੇ ਬਿੱਲਾਂ ’ਚ ਐਡਜਸਟ ਕਰਨ ਦੀ ਸੰਭਾਵਨਾ ’ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿੱਥੇ ਇਹ ਪ੍ਰਬੰਧ ਸੰਭਵ ਨਾ ਹੋਵੇ, ਉੱਥੇ ਰਿਫੰਡ ਸਿੱਧੇ ਜਾਰੀ ਕੀਤੇ ਜਾਣ।
ਪਿਛਲੀ ਖ਼ਬਰ ਭਾਰਤੀ ਜਾਸੂਸ ਰਵਿੰਦਰ ਕੌਸ਼ਿਕ ਦੀ ਜੇਲ੍ਹ ’ ਚ ਮੌਤ ਬਾਰੇ ਪਾਕਿਸਤਾਨੀ ਪੱਤਰਕਾਰ ਨੇ ਕੀਤੇ ਅਹਿਮ ਖ਼ੁਲਾਸੇ ਅਗਲੀ ਖ਼ਬਰ ਕਣਕ ਬੀਜ ਸਬਸਿਡੀ ਲਈ ਕੇਂਦਰ ਵਲੋਂ 50 ਕਰੋੜ ਮਨਜ਼ੂਰ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।