03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਆਮ ਆਦਮੀ ਪਾਰਟੀ ਦੀ ਇਕ ਵੱਡੀ ਸ਼ਰਾਰਤ

ਅੱਜ ਰੱਖਾਂਗਾ ਅਸਲ ਸੱਚ-ਵਲਟੋਹਾ ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਵਲੋਂ ਬਹਿਰੀਨ ਵਾਲੀ ਬੀਬੀ ਨਾਲ ਕਾਲ ਰਿਕਾਰਡਿੰਗ ਜਾਰੀ ਕਰਨ ਨੂੰ ਇਕ ਵੱਡੀ ਸ਼ਰਾਰਤ ਕਰਾਰ ਦਿੱਤਾ। ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ’ਤੇ ਜਾਰੀ ਪੋਸਟ ਵਿਚ ਦੋਸ਼ ਲਾਇਆ ਕਿ ਬਹਿਰੀਨ ਵਾਲੀ ਬੀਬੀ ਦੀ ਮੇਰੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਕਥਿਤ ਤੌਰ ’ਤੇ ਵਿਗਾੜੀ ਹੋਈ ਕਾਲ ਰਿਕਾਰਡਿੰਗ ਅੱਜ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ, ਇਹ ਪੰਜਾਬ ਦੇ ਭੱਖਦੇ ਮਸਲਿਆਂ ਅਤੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ‘ਝਾੜੂ ਵਾਲਿਆਂ’ ਵਲੋਂ ਗਿਣੀ ਮਿਥੀ ਸਾਜਿਸ਼ ਤਹਿਤ ਕੀਤੀਆਂ ਜਾ ਰਹੀਆਂ ਅਜਿਹੀਆਂ ਸ਼ਰਾਰਤਾਂ ਵਿਚੋਂ ਇਹ ਵੀ ਇਕ ਗਿਣੀ ਮਿਥੀ ਸ਼ਰਾਰਤ ਹੈ।

ਅਜੀਤ ਡੈਸਕ 03-10-2026

ਅੱਜ ਰੱਖਾਂਗਾ ਅਸਲ ਸੱਚ-ਵਲਟੋਹਾ ਅੰਮ੍ਰਿਤਸਰ, 2 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਵਲੋਂ ਬਹਿਰੀਨ ਵਾਲੀ ਬੀਬੀ ਨਾਲ ਕਾਲ ਰਿਕਾਰਡਿੰਗ ਜਾਰੀ ਕਰਨ ਨੂੰ ਇਕ ਵੱਡੀ ਸ਼ਰਾਰਤ ਕਰਾਰ ਦਿੱਤਾ। ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ’ਤੇ ਜਾਰੀ ਪੋਸਟ ਵਿਚ ਦੋਸ਼ ਲਾਇਆ ਕਿ ਬਹਿਰੀਨ ਵਾਲੀ ਬੀਬੀ ਦੀ ਮੇਰੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਕਥਿਤ ਤੌਰ ’ਤੇ ਵਿਗਾੜੀ ਹੋਈ ਕਾਲ ਰਿਕਾਰਡਿੰਗ ਅੱਜ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ, ਇਹ ਪੰਜਾਬ ਦੇ ਭੱਖਦੇ ਮਸਲਿਆਂ ਅਤੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ‘ਝਾੜੂ ਵਾਲਿਆਂ’ ਵਲੋਂ ਗਿਣੀ ਮਿਥੀ ਸਾਜਿਸ਼ ਤਹਿਤ ਕੀਤੀਆਂ ਜਾ ਰਹੀਆਂ ਅਜਿਹੀਆਂ ਸ਼ਰਾਰਤਾਂ ਵਿਚੋਂ ਇਹ ਵੀ ਇਕ ਗਿਣੀ ਮਿਥੀ ਸ਼ਰਾਰਤ ਹੈ। ਵਲਟੋਹਾ ਨੇ ਕਿਹਾ ਕਿ ਇਸ ਸ਼ਰਾਰਤ ਦਾ ਠੋਕਵਾਂ ਜਵਾਬ ਦੇਣ ਲਈ ਪੂਰੇ ਤੱਥਾਂ, ਸਬੂਤਾਂ ਤੇ ‘ਆਪ’ ਪਾਰਟੀ ਵਾਲਿਆਂ ਦੀ ਇਸ ਬਹਿਰੀਨ ਵਾਲੀ ਬੀਬੀ ਦੇ ਸਾਰੇ ਕਿਰਦਾਰ ਤੇ ਅਸਲ ਸੱਚ ਦਾ ਉਹ ਕੱਲ੍ਹ 3 ਅਕਤੂਬਰ ਨੂੰ ਸਵੇਰੇ 11 ਵਜੇ ਆਪਣੀ ਅੰਮ੍ਰਿਤਸਰ ਸਥਿਤ ਰਿਹਾਇਸ਼ ਵਿਖੇ ਪ੍ਰੈੱਸ ਕਾਨਫਰੰਸ ਰਾਹੀਂ ਪੰਜਾਬ ਦੇ ਲੋਕਾਂ ਸਾਮਣੇ ਰੱਖਣਗੇ।

ਪਿਛਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ’ਚ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਦੇ ਮਾਮਲੇ ’ਚ 2 ਕਾਬੂ, 10 ਨਾਮਜ਼ਦ ਅਗਲੀ ਖ਼ਬਰ ‘ ਬੰਦੀ ਸਿੰਘ ਰਿਹਾਈ ਮਾਰਚ ’ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।