04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਭਾਰਤ ਦੀ ਸ਼ਹਿ ’ਤੇ ਤਾਲਿਬਾਨ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ-ਜਨਰਲ ਮੁਨੀਰ

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਵਲਪਿੰਡੀ ’ਚ ਜਨਰਲ ਹੈੱਡਕੁਆਟਰ ਵਿਖੇ ਚੀਫ਼ ਆਫ਼ ਆਰਮੀ ਸਟਾਫ਼ ਅਤੇ ਚੀਫ਼ ਆਫ਼ ਡਿਫੈਂਸ ਫੋਰਸਿਜ਼ ਫ਼ੀਲਡ ਮਾਰਸ਼ਲ ਸਈਅਦ ਆਸਿਮ ਮੁਨੀਰ ਦੀ ਪ੍ਰਧਾਨਗੀ ਹੇਠ 277ਵੀਂ ਕੋਰ ਕਮਾਂਡਰਜ਼ ਕਾਨਫ਼ਰੰਸ ਹੋਈ। ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਮੌਜੂਦਾ ਹਾਲਾਤਾਂ ਦੀ ਸਮੀਖਿਆ ਕਰਦਿਆਂ ਦੋਸ਼ ਲਗਾਇਆ ਕਿ ਭਾਰਤ ਦੀ ਸ਼ਹਿ ’ਤੇ ਅੱਤਵਾਦ ਨੂੰ ਉਤਸ਼ਾਹਿਤ ਕਰ ਰਹੀ ਤਾਲਿਬਾਨ ਲੀਡਰਸ਼ਿਪ ਹੀ ਆਉਣ ਵਾਲੇ ਗੰਭੀਰ ਨਤੀਜਿਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ।

ਕਾਨਫ਼ਰੰਸ ’ਚ ਸੰਬੋਧਨ ਕਰਦੇ ਹੋਏ ਆਸਿਮ ਮੁਨੀਰ । ਤਸਵੀਰ ਰਾਹੀਂ : ਸੁਰਿੰਦਰ ਕੋਛੜ 04-10-2026
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਵਲਪਿੰਡੀ ’ਚ ਜਨਰਲ ਹੈੱਡਕੁਆਟਰ ਵਿਖੇ ਚੀਫ਼ ਆਫ਼ ਆਰਮੀ ਸਟਾਫ਼ ਅਤੇ ਚੀਫ਼ ਆਫ਼ ਡਿਫੈਂਸ ਫੋਰਸਿਜ਼ ਫ਼ੀਲਡ ਮਾਰਸ਼ਲ ਸਈਅਦ ਆਸਿਮ ਮੁਨੀਰ ਦੀ ਪ੍ਰਧਾਨਗੀ ਹੇਠ 277ਵੀਂ ਕੋਰ ਕਮਾਂਡਰਜ਼ ਕਾਨਫ਼ਰੰਸ ਹੋਈ। ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਮੌਜੂਦਾ ਹਾਲਾਤਾਂ ਦੀ ਸਮੀਖਿਆ ਕਰਦਿਆਂ ਦੋਸ਼ ਲਗਾਇਆ ਕਿ ਭਾਰਤ ਦੀ ਸ਼ਹਿ ’ਤੇ ਅੱਤਵਾਦ ਨੂੰ ਉਤਸ਼ਾਹਿਤ ਕਰ ਰਹੀ ਤਾਲਿਬਾਨ ਲੀਡਰਸ਼ਿਪ ਹੀ ਆਉਣ ਵਾਲੇ ਗੰਭੀਰ ਨਤੀਜਿਆਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਨੇ ਖ਼ੁਫ਼ੀਆ ਜਾਣਕਾਰੀ ਆਧਾਰਿਤ ਅੱਤਵਾਦ ਵਿਰੋਧੀ ਕਾਰਵਾਈਆਂ ਬਾਰੇ ਗੱਲ ਕਰਦਿਆਂ ਨੈਸ਼ਨਲ ਐਕਸ਼ਨ ਪਲਾਨ ਅਤੇ ਵਿਜ਼ਨ ਅਜ਼ਮ-ਏ-ਇਸਤੇਹਕਾਮ ਤਹਿਤ ਗ਼ੈਰ-ਫੌਜੀ ਉਪਰਾਲਿਆਂ ’ਤੇ ਵੀ ਜ਼ੋਰ ਦਿੱਤਾ । ਇਸ ਦੇ ਨਾਲ ਹੀ ਅੰਦਰੂਨੀ ਸਥਿਰਤਾ ਨੂੰ ਸਰਵਉੱਚ ਦੱਸਦਿਆਂ ਚਿਤਾਵਨੀ ਦਿੱਤੀ ਕਿ ਪਾਕਿ ’ਚ 9 ਮਈ ਵਰਗੀ ਹਿੰਸਕ ਸਥਿਤੀ ਜਾਂ ਹੰਗਾਮਾ ਖੜ੍ਹਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਕਾਨੂੰਨ ਅਨੁਸਾਰ ਬਿਨਾਂ ਕਿਸੇ ਪੱਖਪਾਤ ਦੇ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਪਿਛਲੀ ਖ਼ਬਰ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਨੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ ਅਗਲੀ ਖ਼ਬਰ ਜੈਦੇਵ ਸਿੰਘ ਧੁੱਗਾ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।