06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਤਾਲਮੇਲ ਕਮੇਟੀ ਦਾ ਗਠਨ

ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਕੌਮੀ ਏਕਤਾ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀਆਂ ਸੁਹਿਰਦ ਹਮਖਿਆਲੀ ਜਥੇਬੰਦੀਆਂ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਜਥੇਬੰਦੀਆਂ ਨਾਲ ਤਾਲਮੇਲ ਵਧਾਉਣ ਲਈ ‘ਤਾਲਮੇਲ ਕਮੇਟੀ’ ਦਾ ਗਠਨ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਇਸ ਕਮੇਟੀ ਵਿਚ ਸੁਖਵਿੰਦਰ ਸਿੰਘ ਅਗਵਾਨ ਨੂੰ ਕੋਆਰਡੀਨੇਟਰ ਇੰਚਾਰਜ, ਜਦਕਿ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ ਅਤੇ ਪ੍ਰੋ.

ਸੁਖਵਿੰਦਰ ਸਿੰਘ ਅਗਵਾਨ, ਪ੍ਰਗਟ ਸਿੰਘ ਸੰਧੂ ਅਤੇ ਪ੍ਰੋ. ਰਣਜੀਤ ਸਿੰਘ ਧਨੋਆ। 06-10-2026
ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਕੌਮੀ ਏਕਤਾ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀਆਂ ਸੁਹਿਰਦ ਹਮਖਿਆਲੀ ਜਥੇਬੰਦੀਆਂ ਅਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਜਥੇਬੰਦੀਆਂ ਨਾਲ ਤਾਲਮੇਲ ਵਧਾਉਣ ਲਈ ‘ਤਾਲਮੇਲ ਕਮੇਟੀ’ ਦਾ ਗਠਨ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਪੱਤਰ ਅਨੁਸਾਰ ਇਸ ਕਮੇਟੀ ਵਿਚ ਸੁਖਵਿੰਦਰ ਸਿੰਘ ਅਗਵਾਨ ਨੂੰ ਕੋਆਰਡੀਨੇਟਰ ਇੰਚਾਰਜ, ਜਦਕਿ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ ਅਤੇ ਪ੍ਰੋ. ਰਣਜੀਤ ਸਿੰਘ ਧਨੋਆ ਨੂੰ ਮੈਂਬਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਪਾਰਟੀ ਅਨੁਸਾਰ ਇਹ ਕਮੇਟੀ ਪੰਜਾਬ ਦੀਆਂ ਰਾਜਨੀਤਿਕ, ਕਿਸਾਨ, ਮਜ਼ਦੂਰ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਸੰਪਰਕ ਅਤੇ ਤਾਲਮੇਲ ਸਥਾਪਿਤ ਕਰਨ ਲਈ ਕੰਮ ਕਰੇਗੀ। ਪਾਰਟੀ ਨੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਕਮੇਟੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਵਿਸਰ ਗਿਆ ਪੰਜਾਬ ਦਾ ‘ ਛਾਬਾ ਸੱਭਿਆਚਾਰ ’ ਸਿਰ ’ਤੇ ਰੱਖ ਕੇ ਵਸਤਾਂ ਵੇਚਣ ਵਾਲਿਆਂ ਦੇ ਹੋਕੇ ਹੁਣ ਸਿਰਫ਼ ਯਾਦਾਂ ਦਾ ਹਿੱਸ... ਅਗਲੀ ਖ਼ਬਰ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਧੋਖਾਧੜੀ ਦੇ ਕੇਸ ’ਚ ਗ੍ਰਿਫ਼ਤਾਰ ਕਾਂਗਰਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।