06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਲਾਹੌਰ ਦੇ ਸਰਹੱਦੀ ਪਿੰਡ ਜਾਹਮਨ ’ਚ ਬਰਸਾਤਾਂ ਨਾਲ ਢਹੇ ਗੁਰਦੁਆਰਾ ਰੋੜੀ ਸਾਹਿਬ ਦੀ ਮੁਰੰਮਤ ਜੰਗੀ ਪੱਧਰ ’ਤੇ ਜਾਰੀ

ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਜਾਹਮਨ ਵਿਚਲੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਰੋੜੀ ਸਾਹਿਬ ਦੇ ਤਿੰਨ ਸਾਲ ਪਹਿਲਾਂ ਬਾਰਸ਼ਾਂ ਦੌਰਾਨ ਢਹਿ ਜਾਣ ਤੋਂ ਬਾਅਦ ਪਾਕਿ ਸਰਕਾਰ ਵਲੋਂ ਹੁਣ ਇਸ ਅਸਥਾਨ ਦੀ ਮੁਰੰਮਤ ਅਤੇ ਉਸਾਰੀ ਜੰਗੀ ਪੱਧਰ ’ਤੇ ਕਰਵਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਰੱਖ-ਰਖਾਅ ਦੀ ਘਾਟ ਕਾਰਨ ਗੁਰਦੁਆਰਾ ਸਾਹਿਬ ਦਾ ਗੁੰਬਦ ਅਤੇ ਇਮਾਰਤ ਦਾ ਵੱਡਾ ਹਿੱਸਾ 8 ਜੁਲਾਈ 2023 ਨੂੰ ਬਾਰਸ਼ਾਂ ਦੇ ਚੱਲਦਿਆਂ ਢਹਿ ਗਿਆ ਸੀ।

ਅਜੀਤ ਡੈਸਕ 06-10-2026
ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਜਾਹਮਨ ਵਿਚਲੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਰੋੜੀ ਸਾਹਿਬ ਦੇ ਤਿੰਨ ਸਾਲ ਪਹਿਲਾਂ ਬਾਰਸ਼ਾਂ ਦੌਰਾਨ ਢਹਿ ਜਾਣ ਤੋਂ ਬਾਅਦ ਪਾਕਿ ਸਰਕਾਰ ਵਲੋਂ ਹੁਣ ਇਸ ਅਸਥਾਨ ਦੀ ਮੁਰੰਮਤ ਅਤੇ ਉਸਾਰੀ ਜੰਗੀ ਪੱਧਰ ’ਤੇ ਕਰਵਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਰੱਖ-ਰਖਾਅ ਦੀ ਘਾਟ ਕਾਰਨ ਗੁਰਦੁਆਰਾ ਸਾਹਿਬ ਦਾ ਗੁੰਬਦ ਅਤੇ ਇਮਾਰਤ ਦਾ ਵੱਡਾ ਹਿੱਸਾ 8 ਜੁਲਾਈ 2023 ਨੂੰ ਬਾਰਸ਼ਾਂ ਦੇ ਚੱਲਦਿਆਂ ਢਹਿ ਗਿਆ ਸੀ। ਪਾਕਿ ਤੋਂ ਜੈਯਾਨਾ ਟਰੈਵਲਜ਼ ਦੀ ਨੋਸ਼ਾਬਾ ਸ਼ਹਿਜ਼ਾਦ ਨੇ ‘ਅਜੀਤ’ ਨਾਲ ਗੁਰਦੁਆਰਾ ਰੋੜੀ ਸਾਹਿਬ ਦੀ ਕੀਤੀ ਜਾ ਰਹੀ ਮੁਰੰਮਤ ਦੀਆਂ ਤਾਜ਼ਾ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਬਾਹਰੀ ਦਿੱਖ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਰਤੀ ਪਿੰਡ ਖਾਲੜਾ ਦੀ ਸਰਹੱਦ ਤੋਂ ਇਕ ਕਿੱਲੋਮੀਟਰ ਦੀ ਦੂਰੀ ’ਤੇ ਲਾਹੌਰ ’ ਚ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੇ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰ ਚਰਨ ਪਾਏ ਸਨ।
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਲਈ ਕੈਬਨਿਟ ਸਬ-ਕਮੇਟੀ ਅੱਗੇ ਮਜ਼ਬੂਤੀ ਨਾਲ ਰੱਖਾਂਗਾ ਪੱਖ-ਅਮਨ ਅਰੋੜਾ ਅਗਲੀ ਖ਼ਬਰ ਮਾਵਾਂ-ਧੀਆਂ ਦੇ ਮੋਬਾਈਲ ਫੋਨਾਂ ’ਤੇ ਪੈਸੇ ਆਉਣ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵਾਂਗੇ- ਭਗਵੰਤ ਮਾਨ ਕਿਹਾ, ਭਾਜਪਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।