06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਆਲ ਇੰਡੀਆ ਐਲ.ਆਈ.ਸੀ. ਖੇਡਾਂ 2026–27 ਦੀ ਸ਼ੁਰੂਆਤ

ਮੁੰਬਈ, 5 ਅਕਤੂਬਰ (ਅ. ਬ.)

ਅਜੀਤ ਡੈਸਕ 06-10-2026
ਮੁੰਬਈ, 5 ਅਕਤੂਬਰ (ਅ.ਬ.)- ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਐਲ.ਆਈ.ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਆਰ. ਦੋਰਾਈਸਵਾਮੀ ਨੇ ਅੱਜ ਬੈਂਗਲੁਰੂ ਦੇ ਸ੍ਰੀ ਕਾਂਤੀਰਵਾ ਸਟੇਡੀਅਮ ਵਿਖੇ ਆਲ ਇੰਡੀਆ ਐਲ.ਆਈ.ਸੀ. ਖੇਡਾਂ 2026–27 ਦਾ ਉਦਘਾਟਨ ਕੀਤਾ। ਆਲ ਇੰਡੀਆ ਐਲ.ਆਈ.ਸੀ . ਖੇਡਾਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਖੇਡ ਸਮਾਗਮ ਹੈ। ਇਹ ਖੇਡਾਂ ਚਾਰ ਦਿਨਾਂ ਤੱਕ ਚੱਲਣਗੀਆਂ। ਇਨ੍ਹਾਂ ਵਿਚ ਕੈਰਮ, ਸ਼ਤਰੰਜ, ਟੇਬਲ ਟੈਨਿਸ, ਬੈਡਮਿੰਟਨ, ਵਾਲੀਬਾਲ ਅਤੇ ਐਥਲੈਟਿਕਸ ਖੇਡਾਂ ਸ਼ਾਮਿਲ ਹਨ। ਉਦਘਾਟਨੀ ਸਮਾਰੋਹ ਵਿਚ ਐਲ.ਆਈ.ਸੀ. ਦੀ ਐਗਜ਼ੀਕਿਊਟਿਵ ਡਾਇਰੈਕਟਰ (ਐਚ.ਆਰ.ਡੀ. ਅਤੇ ਟ੍ਰੇਨਿੰਗ) ਐਸ. ਗਿਰਿਜਾ, ਐਗਜ਼ੀਕਿਊਟਿਵ ਡਾਇਰੈਕਟਰ (ਕਾਰਪੋਰੇਟ ਕਮਿਊਨੀਕੇਸ਼ਨ) ਪ੍ਰਦੀਪ ਪੀ. ਸ਼ੇਨੋਏ, ਐਗਜ਼ੀਕਿਊਟਿਵ ਡਾਇਰੈਕਟਰ (ਪਰਸੋਨਲ) ਲਤਾ ਮਦੰਪਥ, ਸਾਊਥ ਸੈਂਟਰਲ ਜ਼ੋਨ ਦੇ ਜ਼ੋਨਲ ਮੈਨੇਜਰ ਸਰਵਣਾ ਰਮੇਸ਼ ਐਸ. ਅਤੇ ਬੈਂਗਲੁਰੂ ਡਿਵੀਜ਼ਨ–1 ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਆਰ. ਕੇ. ਯਾਦਵ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਆਰ. ਦੋਰਾਈਸਵਾਮੀ ਨੇ ਕਿਹਾ ਕਿ ਖੇਡਾਂ ਸਿਰਫ਼ ਮੁਕਾਬਲੇ ਤੱਕ ਸੀਮਿਤ ਨਹੀਂ ਹੁੰਦੀਆਂ, ਸਗੋਂ ਇਹ ਵਿਅਕਤੀ ਦੇ ਚਰਿੱਤਰ ਨਿਰਮਾਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਉਤਸ਼ਾਹ ਅਤੇ ਨਿਰਪੱਖ ਖੇਡ ਭਾਵਨਾ ਨਾਲ ਖੇਡਾਂ ਵਿਚ ਭਾਗ ਲੈਣ ਅਤੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਭਾਗ ਲੈ ਰਹੇ ਖਿਡਾਰੀਆਂ ਵਲੋਂ ਮਾਰਚ-ਪਾਸਟ ਨਾਲ ਹੋਈ। ਇਸ ਤੋਂ ਬਾਅਦ ਆਰ. ਦੋਰਾਈਸਵਾਮੀ ਵਲੋਂ ਕਾਰਪੋਰੇਟ ਝੰਡਾ ਲਹਿਰਾਇਆ ਗਿਆ ਅਤੇ ਉਨ੍ਹਾਂ ਨੇ ਅਧਿਕਾਰਤ ਤੌਰ ’ਤੇ ਆਲ ਇੰਡੀਆ ਐਲ.ਆਈ.ਸੀ. ਖੇਡਾਂ 2026–27 ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਇਨ੍ਹਾਂ ਖੇਡਾਂ ’ਚ ਐਲ.ਆਈ.ਸੀ. ਦੇ ਅੱਠ ਜ਼ੋਨਾਂ ਦੀ ਨੁਮਾਇੰਦਗੀ ਕਰਦੇ ਲਗਪਗ 376 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੀ ਸਮਾਪਤੀ 8 ਅਕਤੂਬਰ ਨੂੰ ਹੋਵੇਗੀ। ਸਮਾਪਤੀ ਸਮਾਰੋਹ ’ਚ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਆਰ. ਚੰਦਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਸਮੁੱਚਾ ਢਾਂਚਾ ਭੰਗ, ਨਵੰਬਰ ’ਚ ਹੋਵੇਗਾ ਇਜਲਾਸ ਅਗਲੀ ਖ਼ਬਰ ਹੁਣ ਬੀਬੀਆਂ ਲੜਨਗੀਆਂ ਨਸ਼ਿਆਂ ਖ਼ਿਲਾਫ਼ ਜੰਗ - ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।