07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੀਨੀ: ਕਾਂਗਰਸੀ ਆਗੂ ਬੱਸੀ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ

ਅੰਮ੍ਰਿਤਸਰ, 6 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਧੋਖਾਧੜੀ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਜਾਣ ਉਪਰੰਤ ਅੱਜ ਇਥੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਉਸ ਪਾਸੋਂ ਪੁਛਗਿੱਛ ਕਰਨ ਲਈ 5 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਪੁਲਿਸ ਦੀ ਮੰਗ ’ਤੇ ਅਦਾਲਤ ਵਲੋਂ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ।

ਦਿਨੇਸ਼ ਬੱਸੀ ਨੂੰ ਪੁਲਿਸ ਰਿਮਾਂਡ ’ਤੇ ਲਿਜਾਂਦੇ ਹੋਏ ਮੁਲਾਜ਼ਮ। ਤਸਵੀਰ : ਨਿਰਮਲ ਸਟੂਡੀਓ 07-10-2026
ਅੰਮ੍ਰਿਤਸਰ, 6 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਧੋਖਾਧੜੀ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਜਾਣ ਉਪਰੰਤ ਅੱਜ ਇਥੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਉਸ ਪਾਸੋਂ ਪੁਛਗਿੱਛ ਕਰਨ ਲਈ 5 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਪੁਲਿਸ ਦੀ ਮੰਗ ’ਤੇ ਅਦਾਲਤ ਵਲੋਂ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਪੁਲਿਸ ਅਨੁਸਾਰ ਇਹ ਕੇਸ 21 ਸਤੰਬਰ ਦਾ ਹੈ ਜਿਸ ’ਚ ਸ੍ਰੀ ਬੱਸੀ ਦੇ ਪੁੱਤਰ ਵੰਸ਼ ਤੇ ਉਸਦੇ ਦੋਸਤ ਅਮਿਤ ਬਜਾਜ ਖਿਲਾਫ 50 ਲੱਖ ਦੀ ਧੋਖਾਧੜੀ ਕਰਨ ਦੀ ਮਿਲੀ ਸ਼ਿਕਾਇਤ ਦੇ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਜਾਂਚ ਉਪਰੰਤ ਦਿਨੇਸ਼ ਬੱਸੀ ਵਾਸੀ ਹੋਲੀ ਸਿਟੀ ਗੁੰਮਟਾਲਾ ਨੂੰ ਵੀ ਨਾਮਜਦ ਕੀਤਾ ਗਿਆ ਸੀ। ਫਿਲਹਾਲ ਪੁਲਿਸ ਦਾ ਇਨ੍ਹਾਂ ਹੀ ਕਹਿਣਾ ਹੈ ਕਿ ਪੁਲਿਸ ਰਿਮਾਂਡ ਦੌਰਾਨ ਬੱਸੀ ਕੋਲੋਂ ਉਸਦੇ ਪੁੱਤਰ ਵੰਸ਼ ਬੱਸੀ ਤੇ ਉਸਦੇ ਦੋਸਤ ਦੀ ਗ੍ਰਿਫਤਾਰੀ ਲਈ ਉਸ ਬਾਰੇ ਪੁਛਗਿੱਛ ਕੀਤੀ ਜਾਵੇਗੀ। ਅੱਜ ਬੱਸੀ ਦੀ ਪੇਸ਼ੀ ਮੌਕੇ ਜ਼ਿਲ੍ਹਾ ਕਚਿਹਰੀਆਂ ’ਚ ਵੱਡੀ ਤਾਦਾਦ ’ਚ ਉਨ੍ਹਾਂ ਦੇ ਸਮਰਥਕ ਤੇ ਕਾਂਗਰਸੀ ਵਰਕਰ ਪੁੱਜੇ ਹੋਏ ਸਨ ਜਿਨ੍ਹਾਂ ਬੱਸੀ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ।
ਪਿਛਲੀ ਖ਼ਬਰ ਢੱਡਾ ਫਤਿਹ ਸਿੰਘ ਸਕੂਲ ਦੇ ਖਿਡਾਰੀ ਉਂਕਾਰ ਸਿੰਘ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ ਅਗਲੀ ਖ਼ਬਰ ਬੇਅਦਬੀ ਕਾਨੂੰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਉਠਾਏ ਗਏ ਇਤਰਾਜ਼ਾਂ ’ਤੇ ਮਸਲਾ ਜਲਦ ਹੱਲ ਹੋਣ ਦੀ ਆਸ-ਗਿਆਨੀ ਰਘਬੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।