08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਾਕਿ ਤੇ ਬਲੋਚਿਸਤਾਨ ’ਚ 18 ਅੱਤਵਾਦੀ ਮਾਰੇ ਜਾਣ ਦਾ ਦਾਅਵਾ

ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਖ਼ੈਬਰ ਪਖਤੂਨਖਵਾ ਤੇ ਬਲੋਚਿਸਤਾਨ ’ਚ ਵੱਖ-ਵੱਖ ਕਾਰਵਾਈਆਂ ਦੌਰਾਨ 18 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ । ਪਾਕਿ ਦੇ ਦਾਅਵੇ ਮੁਤਾਬਿਕ ਇਹ ਮੁਹਿੰਮ ਅਜ਼ਮ-ਏ-ਇਸਤੇਹਕਾਮ ਵਿਜ਼ਨ ਤਹਿਤ ਖ਼ੈਬਰ ਪਖਤੂਨਖਵਾ ’ਚ ਫ਼ਿਤਨਾ ਅਲ-ਖ਼ਵਾਰਿਜ ਅਤੇ ਬਲੋਚਿਸਤਾਨ ’ਚ ਫ਼ਿਤਨਾ ਅਲ-ਹਿੰਦੁਸਤਾਨ ਖ਼ਿਲਾਫ਼ ਚਲਾਈ ਗਈ ਸੀ ।

ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਖ਼ੈਬਰ ਪਖਤੂਨਖਵਾ ਤੇ ਬਲੋਚਿਸਤਾਨ ’ਚ ਵੱਖ-ਵੱਖ ਕਾਰਵਾਈਆਂ ਦੌਰਾਨ 18 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ । ਪਾਕਿ ਦੇ ਦਾਅਵੇ ਮੁਤਾਬਿਕ ਇਹ ਮੁਹਿੰਮ ਅਜ਼ਮ-ਏ-ਇਸਤੇਹਕਾਮ ਵਿਜ਼ਨ ਤਹਿਤ ਖ਼ੈਬਰ ਪਖਤੂਨਖਵਾ ’ਚ ਫ਼ਿਤਨਾ ਅਲ-ਖ਼ਵਾਰਿਜ ਅਤੇ ਬਲੋਚਿਸਤਾਨ ’ਚ ਫ਼ਿਤਨਾ ਅਲ-ਹਿੰਦੁਸਤਾਨ ਖ਼ਿਲਾਫ਼ ਚਲਾਈ ਗਈ ਸੀ । ਸੁਰੱਖਿਆ ਬਲਾਂ ਨੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਤੇ ਆਸ-ਪਾਸ ਦੇ ਇਲਾਕਿਆਂ ’ਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ 13 ਦਹਿਸ਼ਤਗਰਦਾਂ ਨੂੰ ਢੇਰ ਕੀਤਾ । ਇਸ ਤੋਂ ਇਲਾਵਾ ਬਲੋਚਿਸਤਾਨ ਦੇ ਮਸਤੁੰਗ ਇਲਾਕੇ ’ਚ ਚਲਾਈ ਗਈ ਇਕ ਵੱਖਰੀ ਕਾਰਵਾਈ ਦੌਰਾਨ 5 ਅੱਤਵਾਦੀ ਮਾਰੇ ਗਏ । ਕਾਰਵਾਈ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।
ਪਿਛਲੀ ਖ਼ਬਰ ਡੇਰਾ ਸਿਰਸਾ ਨਾਲ ਸੰਬੰਧਿਤ ਇਸ਼ਤਿਹਾਰ ’ਤੇ ਹਾਈ ਕੋਰਟ ਨੇ ਲਿਆ ਖੁਦ ਨੋਟਿਸ ਅਗਲੀ ਖ਼ਬਰ ਦੂਜੇ ਦਿਨ ਵੀ ਨਿਤਿਨ ਗੋਹਲ ਦੇ ਫਲੈਟ ’ਚ ਸੀ. ਬੀ. ਆਈ. ਵਲੋਂ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।