08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਤਿਉਹਾਰਾਂ ਦੇ ਸੀਜ਼ਨ ’ਚ ਆਨਲਾਈਨ ਠੱਗੀ ਦਾ ਨਵਾਂ ਜਾਲ ਹਰਪ੍ਰੀਤ ਸਿੰਘ ਗਿੱਲ

ਅਮਲੋਹ, 7 ਅਕਤੂਬਰ-ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਜਿੱਥੇ ਬਾਜ਼ਾਰਾਂ ਵਿਚ ਖ਼ਰੀਦਦਾਰੀ ਦੀ ਰੌਣਕ ਵਧ ਰਹੀ ਹੈ, ਉੱਥੇ ਹੀ ਸਾਈਬਰ ਠੱਗਾਂ ਨੇ ਵੀ ਆਨਲਾਈਨ, ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਦੇ ਚੱਲਦੇ ਇਸ ਇਲਾਕੇ ਦੇ ਤਕਰੀਬਨ ਅੱਧੀ ਦਰਜਨ ਵਿਅਕਤੀ ਪਿਛਲੇ ਇਕ ਮਹੀਨੇ ਵਿਚ ਮੋਟੇ ਮੁਨਾਫ਼ੇ ਦੇ ਲਾਲਚ ਵਾਲੀਆਂ ਸਕੀਮਾਂ ਵਿਚ ਫਸ ਕੇ ਅਪਣਾ ਲਗਾਇਆ ਮੂਲਧਨ ਵੀ ਗੁਆ ਚੁੱਕੇ ਹਨ । ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਠੱਗਾਂ ਦੇ ਜਾਲ ਵਿਚ ਫਸੇ ਕਈ ਅਜਿਹੇ ਕਾਰੋਬਾਰੀ ਵੀ ਹਨ, ਜੋ ਉੱਚ ਕੋਟੀ ਦੀ ਵਪਾਰਕ ਸੂਝ ਰੱਖਦੇ ਹਨ ਪਰ ਇਹ ਠੱਗ ਏਨੇ ਸ਼ਾਤਰ ਦਿਮਾਗ਼ ਹਨ ਕਿ ਇਨਾਂ ਵਲੋਂ ਉਨ੍ਹਾਂ ਨੂੰ ਵੀ ਸਬਜ਼ਬਾਗ ਦਿਖਾ ਕੇ ਠੱਗ ਲਿਆ ਗਿਆ ਹੈ ।

ਅਜੀਤ ਡੈਸਕ 08-10-2026
ਅਮਲੋਹ, 7 ਅਕਤੂਬਰ-ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਜਿੱਥੇ ਬਾਜ਼ਾਰਾਂ ਵਿਚ ਖ਼ਰੀਦਦਾਰੀ ਦੀ ਰੌਣਕ ਵਧ ਰਹੀ ਹੈ, ਉੱਥੇ ਹੀ ਸਾਈਬਰ ਠੱਗਾਂ ਨੇ ਵੀ ਆਨਲਾਈਨ, ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਦੇ ਚੱਲਦੇ ਇਸ ਇਲਾਕੇ ਦੇ ਤਕਰੀਬਨ ਅੱਧੀ ਦਰਜਨ ਵਿਅਕਤੀ ਪਿਛਲੇ ਇਕ ਮਹੀਨੇ ਵਿਚ ਮੋਟੇ ਮੁਨਾਫ਼ੇ ਦੇ ਲਾਲਚ ਵਾਲੀਆਂ ਸਕੀਮਾਂ ਵਿਚ ਫਸ ਕੇ ਅਪਣਾ ਲਗਾਇਆ ਮੂਲਧਨ ਵੀ ਗੁਆ ਚੁੱਕੇ ਹਨ । ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਠੱਗਾਂ ਦੇ ਜਾਲ ਵਿਚ ਫਸੇ ਕਈ ਅਜਿਹੇ ਕਾਰੋਬਾਰੀ ਵੀ ਹਨ, ਜੋ ਉੱਚ ਕੋਟੀ ਦੀ ਵਪਾਰਕ ਸੂਝ ਰੱਖਦੇ ਹਨ ਪਰ ਇਹ ਠੱਗ ਏਨੇ ਸ਼ਾਤਰ ਦਿਮਾਗ਼ ਹਨ ਕਿ ਇਨਾਂ ਵਲੋਂ ਉਨ੍ਹਾਂ ਨੂੰ ਵੀ ਸਬਜ਼ਬਾਗ ਦਿਖਾ ਕੇ ਠੱਗ ਲਿਆ ਗਿਆ ਹੈ । ਵਰਨਣਯੋਗ ਹੈ ਕਿ ਇਹ ਸਾਈਬਰ ਠੱਗ ਸਿਰਫ਼ ਲੋਕਾਂ ਨੂੰ ਪੈਸੇ ਦੇ ਲਾਲਚ ਵਿਚ ਹੀ ਨਹੀਂ ਉਲਝਾਉਂਦੇ ਸਗੋਂ ਪੁਲਿਸ, ਸੀ.ਬੀ.ਆਈ. ਜਾਂ ਆਰ.ਬੀ.ਆਈ. ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਦੇ ਡਰ ਰਾਹੀਂ, ਵੱਡਾ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ ਨਕਲੀ ਸ਼ੇਅਰ ਟਰੇਡਿੰਗ ਪਲੇਟਫਾਰਮਾਂ ਰਾਹੀਂ ਅਤੇ ਜਾਅਲੀ ਰਿਸ਼ਤੇ-ਨਾਤੇ ਜੋੜ ਕੇ ਲੋਕਾਂ ਦੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਨੂੰ ਸੰਨ ਲਗਾ ਰਹੇ ਹਨ । ਸਾਈਬਰ ਧੋਖਾਧੜੀ ਦੇ ਵਧ ਰਹੇ ਮਾਮਲਿਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹੀ ਦੇਸ਼ ਵਿਚ 12.71 ਲੱਖ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ । ਇਨ੍ਹਾਂ ਮਾਮਲਿਆਂ ਵਿਚ ਲੋਕਾਂ ਨਾਲ 10,178 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਹੋਣ ਦੀ ਰਿਪੋਰਟ ਕੀਤੀ ਗਈ ਹੈ । ਇਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਹਰ ਰੋਜ਼ ਤਕਰੀਬਨ 7 ਹਜ਼ਾਰ ਲੋਕ ਇਨ੍ਹਾਂ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਰਹੇ ਹਨ। ਤਿਉਹਾਰਾਂ ਦੇ ਦਿਨਾਂ ਵਿਚ ਆਨਲਾਈਨ ਖ਼ਰੀਦਦਾਰੀ, ਕੈਸ਼ਬੈਕ, ਇਨਾਮ, ਡਿਸਕਾਊਂਟ ਅਤੇ ਬੈਂਕ ਆਫ਼ਰ ਦੇ ਨਾਂਅ ’ਤੇ ਭੇਜੇ ਜਾਣ ਵਾਲੇ ਫ਼ਰਜ਼ੀ ਮੈਸੇਜਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਰਿਹਾ ਹੈ ਜੋ ਲੋਕਾਂ ਲਈ ਵੱਡਾ ਖ਼ਤਰਾ ਬਣ ਰਹੇ ਹਨ । 11 ਅਗਸਤ ਨੂੰ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ 30 ਜੂਨ 2026 ਤੱਕ ਸਾਈਬਰ ਫਰਾਡ ਦੀਆਂ ਲਗਭਗ 32.80 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚੋਂ 11,158 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਚਾਈ ਗਈ । ਸੰਜੇ ਕੁਮਾਰ ਨੇ ਸਾਈਬਰ ਫਰਾਡ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਤੁਰੰਤ 1930 ਹੈਲਪ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਉਣ ਦੀ ਨਸੀਹਤ ਦਿੱਤੀ।
ਪਿਛਲੀ ਖ਼ਬਰ ਭਾਰਤੀ ਹਵਾਈ ਸੈਨਾ ਦਿਵਸ ਮੌਕੇ ਦੇਸ਼ ਦੇ ਬਹਾਦਰ ਹਵਾਈ ਯੋਧਿਆਂ ਨੂੰ ਸਲਾਮ ! ਅਗਲੀ ਖ਼ਬਰ ਲਵਲੀ ਯੂਨੀਵਰਸਿਟੀ ਮਾਮਲੇ ’ਚ 2 ਹੋਰ ਮੁਲਜ਼ਮ ਅਦਾਲਤ ’ਚ ਪੇਸ਼, ਦੋ ਦਿਨ ਦਾ ਪੁਲਿਸ ਰਿਮਾਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।