09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ ਵਿਖੇ ਮੌਜੂਦ ਰੁੱਖ ਨੂੰ ਸਾਲ ’ਚ ਦੋ ਵਾਰ ਲੱਗਦੇ ਬੇਮੌਸਮੀ ਲਸੂੜੇ

ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ’ਚ ਮੌਜੂਦ ਗੁਰਦੁਆਰਾ ਬਾਬੇ ਦੀ ਬੇਰ ’ਚ ਮੌਜੂਦ ਲਸੂੜੇ ਦਾ ਰੁੱਖ ਕੁਦਰਤ ਦਾ ਇਕ ਅਨੋਖਾ ਕ੍ਰਿਸ਼ਮਾ ਹੈ, ਜਿੱਥੇ ਸਾਲ ’ਚ ਦੋ ਵਾਰ ਬੇਮੌਸਮੀ ਲਸੂੜੇ ਲਗਦੇ ਹਨ । ਫਲਾਂ ਨਾਲ ਭਰੇ ਰੁੱਖ ਤੋਂ ਅੱਜ ਗੁਰਦੁਆਰਾ ਵਿਖੇ ਪਹੁੰਚੀ ਸੰਗਤ ਵਲੋਂ ਟੋਕਰੀਆਂ ਭਰ-ਭਰ ਲਸੂੜੇ ਤੋੜੇ ਗਏ ।

ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ’ਚ ਮੌਜੂਦ ਗੁਰਦੁਆਰਾ ਬਾਬੇ ਦੀ ਬੇਰ ’ਚ ਮੌਜੂਦ ਲਸੂੜੇ ਦਾ ਰੁੱਖ ਕੁਦਰਤ ਦਾ ਇਕ ਅਨੋਖਾ ਕ੍ਰਿਸ਼ਮਾ ਹੈ, ਜਿੱਥੇ ਸਾਲ ’ਚ ਦੋ ਵਾਰ ਬੇਮੌਸਮੀ ਲਸੂੜੇ ਲਗਦੇ ਹਨ । ਫਲਾਂ ਨਾਲ ਭਰੇ ਰੁੱਖ ਤੋਂ ਅੱਜ ਗੁਰਦੁਆਰਾ ਵਿਖੇ ਪਹੁੰਚੀ ਸੰਗਤ ਵਲੋਂ ਟੋਕਰੀਆਂ ਭਰ-ਭਰ ਲਸੂੜੇ ਤੋੜੇ ਗਏ । ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿੱਧੂ ਨੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚਲੀ ਪੰਜ ਸਦੀ ਤੋਂ ਵੀ ਪੁਰਾਣੀ ਜਿਸ ਬੇਰੀ ਤੋਂ ਗੁਰਦੁਆਰੇ ਦਾ ਨਾਂਅ ਰੱਖਿਆ ਗਿਆ, ਉਹ ਅੱਜ ਵੀ ਹਰੀ-ਭਰੀ ਹੈ ਅਤੇ ਬੇਰਾਂ ਨਾਲ ਲੱਦੀ ਇਹ ਇਤਿਹਾਸਕ ਬੇਰੀ ਭਰਵਾਂ ਮਿੱਠਾ ਫਲ ਦੇ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸਿਆਲਕੋਟ ਦੇ ਵਾਸੀਆਂ ਦੀ ਬੇਨਤੀ ਸੁਣ ਕੇ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਪਧਾਰੇ ਤਾਂ ਉਨ੍ਹਾਂ ਇਸੇ ਬੇਰੀ ਦੇ ਰੁੱਖ ਹੇਠ ਆਸਣ ਕੀਤਾ ਸੀ । ਬਾਅਦ ’ਚ ਇਸ ਬੇਰੀ ਕਰਕੇ ਅਸਥਾਨ ਦਾ ਨਾਂਅ ‘ਗੁਰਦੁਆਰਾ ਬਾਬੇ ਦੀ ਬੇਰ’ ਵਜੋਂ ਪ੍ਰਸਿੱਧ ਹੋਇਆ । ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਪਾਕਿਸਤਾਨੀ ਸਿੱਖਾਂ ਦੀ ਮੰਗ ’ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਜਨਵਰੀ 2012 ’ਚ ਇਸ ਅਸਥਾਨ ਦਾ ਨਵ-ਨਿਰਮਾਣ ਕਰਵਾ ਕੇ ਸਿੱਖ ਸੰਗਤ ਲਈ ਖੋਲ੍ਹਿਆ ਗਿਆ ਤੇ ਇੱਥੇ ਸਾਲ 2016 ਤੋਂ ਵਿਧੀ ਪੂਰਵਕ ਪ੍ਰਕਾਸ਼ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਟੀ. ਟੀ. ਪੀ. ਦੇ ਡਰੋਨ ਹਮਲਿਆਂ ਤੋਂ ਬਚਣ ਲਈ ਪਾਕਿਸਤਾਨੀ ਪੁਲਿਸ ਦਾ ਅਨੋਖਾ ਜੁਗਾੜ ਅਗਲੀ ਖ਼ਬਰ ਪਾਕਿ ਵਲੋਂ ਰੋਕਿਆ ਸਿੱਖ ਜਥਾ ਤਾਸ਼ਕੰਤ ਤੋਂ ਅੱਜ ਪਹੁੰਚੇਗਾ ਦਿੱਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।