11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਰਤ ’ਚ 300 ਮੈਂਬਰੀ ਵਪਾਰਕ ਵਫ਼ਦ ਭੇਜੇਗਾ ਕੈਨੇਡਾ

ਓਟਾਵਾ, 10 ਅਕਤੂਬਰ (ਪੀ. ਟੀ.

ਅਜੀਤ ਡੈਸਕ 11-10-2026
ਓਟਾਵਾ, 10 ਅਕਤੂਬਰ (ਪੀ.ਟੀ.ਆਈ.)-ਕੈਨੇਡਾ ਅਗਲੇ ਹਫ਼ਤੇ ਲਗਭਗ 300 ਕਾਰੋਬਾਰੀ ਨੁਮਾਇੰਦਿਆਂ ਦਾ ਵਫ਼ਦ ਭਾਰਤ ਭੇਜੇਗਾ। ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਦੌਰਾਨ ਭਾਰਤ ਲਈ ਇਹ ਕੈਨੇਡਾ ਦਾ ਸਭ ਤੋਂ ਵੱਡਾ ਵਪਾਰਕ ਵਫ਼ਦ ਹੋਵੇਗਾ। ਇਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਤੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣੇ ਤੋਂ ਵੀ ਵੱਧ ਕਰਨ ਦੀ ਕੋਸ਼ਿਸ਼ ਕਰਨਾ ਹੈ। ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਅਨੁਸਾਰ ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਇਹ ਵਫ਼ਦ 12 ਤੋਂ 17 ਅਕਤੂਬਰ ਤੱਕ ਮੁੰਬਈ ਤੇ ਬੈਂਗਲੁਰੂ ਦਾ ਦੌਰਾ ਕਰੇਗਾ। ਇਸ ਬਾਰੇ ਸਿੱਧੂ ਨੇ ਕਿਹਾ ਕਿ ਏਅਰੋਸਪੇਸ, ਖੇਤੀਬਾੜੀ ਤੇ ਖੁਰਾਕੀ ਉਤਪਾਦਾਂ ਤੇ ਸਾਫ਼-ਸੁਥਰੀ ਤਕਨਾਲੋਜੀ ਵਰਗੇ ਖੇਤਰਾਂ ’ਚ ਕੈਨੇਡਾ ਦੀ ਮੁਹਾਰਤ ਨੂੰ ਭਾਰਤ ਦੀਆਂ ਵਧਦੀਆਂ ਲੋੜਾਂ ਨਾਲ ਜੋੜ ਕੇ ਅਸੀਂ ਆਪਣੇ ਵਪਾਰ ’ਚ ਵਿਭਿੰਨਤਾ ਲਿਆਵਾਂਗੇ ਤੇ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਾਂਗੇ।
ਪਿਛਲੀ ਖ਼ਬਰ ਭਾਰਤੀ ਆਈ.ਟੀ. ਕੰਪਨੀਆਂ ਵਲੋਂ ਗ੍ਰੀਨ ਕਾਰਡ ਲਈ ਅਰਜ਼ੀਆਂ ਵਿਚ ਕਮੀ ਅਗਲੀ ਖ਼ਬਰ ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦਿਪਕੇ ਦੀ ਦਾਦੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।