12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਵੈਟਰਨਰੀ ਅਫ਼ਸਰ ਡਾ. ਵਿਸ਼ਾਲ ਨੇ ਟੀਮ ਸਮੇਤ ਪਿੰਡ ਖਾਈ ਦਾ ਦੌਰਾ ਕਰਕੇ ਪੀੜਤ ਪਸ਼ੂਆਂ ਦੀ ਜਾਂਚ ਕੀਤੀ

ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ)- ਲਹਿਰਾਗਾਗਾ ਹਲਕੇ ’ਚ ਪਸ਼ੂਆਂ ’ਚ ਫੈਲ ਰਹੀ ਚਮੜੀ ਰੋਗ ਬਿਮਾਰੀ ਸਬੰਧੀ ਕਾਂਗਰਸੀ ਆਗੂ ਰਣਤੀਰ ਸਿੰਘ ਖਾਈ ਦੀ ਅਗਵਾਈ ਹੇਠ ਐੱਸ. ਡੀ.

ਚਮੜੀ ਰੋਗ ਨਾਲ ਪੀੜਤ ਪਸ਼ੂਆਂ ਦਾ ਚੈੱਕ ਅਪ ਕਰਦੀ ਹੋਈ ਡਾਕਟਰਾਂ ਦੀ ਟੀਮ। ਤਸਵੀਰ- ਅਸ਼ੋਕ ਗਰਗ 12-10-2026
ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ)- ਲਹਿਰਾਗਾਗਾ ਹਲਕੇ ’ਚ ਪਸ਼ੂਆਂ ’ਚ ਫੈਲ ਰਹੀ ਚਮੜੀ ਰੋਗ ਬਿਮਾਰੀ ਸਬੰਧੀ ਕਾਂਗਰਸੀ ਆਗੂ ਰਣਤੀਰ ਸਿੰਘ ਖਾਈ ਦੀ ਅਗਵਾਈ ਹੇਠ ਐੱਸ.ਡੀ.ਐੱਮ. ਲਹਿਰਾਗਾਗਾ ਨੂੰ ਮੰਗ ਪੱਤਰ ਸੌਂਪਣ ਅਤੇ ਇਸ ਸਬੰਧੀ ਖ਼ਬਰ ‘ਅਜੀਤ’ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਸ਼ੂ ਪਾਲਣ ਵਿਭਾਗ ਦੀ ਟੀਮ ਵਲੋਂ ਪਿੰਡ ਖਾਈ ਦਾ ਦੌਰਾ ਕਰਕੇ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦੀ ਜਾਂਚ ਕੀਤੀ ਗਈ। ਇਸੇ ਤਹਿਤ ਸੀਨੀਅਰ ਵੈਟਰਨਰੀ ਅਫ਼ਸਰ ਲਹਿਰਾਗਾਗਾ ਡਾ. ਵਿਸ਼ਾਲ ਆਪਣੀ ਟੀਮ ਸਮੇਤ ਪਿੰਡ ਖਾਈ ਪਹੁੰਚੇ। ਕਾਂਗਰਸੀ ਆਗੂ ਰਣਤੀਰ ਸਿੰਘ ਖਾਈ ਦੀ ਅਗਵਾਈ ਵਿੱਚ ਟੀਮ ਨੇ ਪਿੰਡ ਦੇ ਵੱਖ-ਵੱਖ ਘਰਾਂ ਵਿੱਚ ਜਾ ਕੇ ਚਮੜੀ ਰੋਗ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਸ਼ੂ ਪਾਲਕਾਂ ਨਾਲ ਗੱਲਬਾਤ ਕੀਤੀ। ਵੈਟਰਨਰੀ ਟੀਮ ਵਲੋਂ ਪ੍ਰਭਾਵਿਤ ਗਾਵਾਂ ਦਾ ਤਾਪਮਾਨ ਚੈੱਕ ਕੀਤਾ ਗਿਆ ਅਤੇ ਪਸ਼ੂਆਂ ਦੀ ਸਿਹਤ ਸਬੰਧੀ ਲੋੜੀਂਦਾ ਡਾਟਾ ਇਕੱਠਾ ਕੀਤਾ ਗਿਆ। ਇਸ ਤੋਂ ਇਲਾਵਾ ਪਸ਼ੂਆਂ ਦੀ ਹਾਲਤ ਅਨੁਸਾਰ ਦਵਾਈਆਂ ਲਿਖ ਕੇ ਦਿੱਤੀਆਂ ਗਈਆਂ, ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ । ਇਸ ਮੌਕੇ ਡਾ. ਵਿਸ਼ਾਲ ਨੇ ਪਸ਼ੂ ਪਾਲਕਾਂ ਨੂੰ ਚਮੜੀ ਰੋਗ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਅਤੇ ਪਸ਼ੂਆਂ ਦੀ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਸ਼ੂ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।ਇਸ ਮੌਕੇ ਡਾ. ਹਰਜੀਤ, ਡਾ. ਗੁਰਬਚਨ ਅਤੇ ਡਾ. ਅਮਨਦੀਪ ਤੁੱਲੀ ਵੀ ਮੌਜੂਦ ਸਨ। ਕਾਂਗਰਸੀ ਆਗੂ ਰਣਤੀਰ ਸਿੰਘ ਖਾਈ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਦਰਪੇਸ਼ ਮੁਸ਼ਕਿਲਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਉਨ੍ਹਾਂ ਦੇ ਯਤਨ ਲਗਾਤਾਰ ਜਾਰੀ ਰਹਿਣਗੇ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਤਾਮਿਲਨਾਡੂ ’ਚ 13 ਹਜ਼ਾਰ ਕਰੋੜ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਗਲੀ ਖ਼ਬਰ ਮੀਂਹ ਕਾਰਨ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਅਤੇ ਆਲੂਆਂ ਦੀ ਬਿਜਾਈ ਲੇਟ ਹੋਣ ਦਾ ਖਦਸ਼ਾ- ਕੰਗਣਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।