13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹਵਾਈ ਫ਼ੌਜ ਮੁਖੀ ਨੇ ਸੇਵਾ ਮੁਕਤੀ ਤੋਂ ਪਹਿਲਾਂ ਤੇਜਸ ’ਚ ਭਰੀ ਉਡਾਣ

ਨਵੀਂ ਦਿੱਲੀ, 12 ਅਕਤੂਬਰ (ਪੀ. ਟੀ.

ਅਜੀਤ ਡੈਸਕ 13-10-2026
ਨਵੀਂ ਦਿੱਲੀ, 12 ਅਕਤੂਬਰ (ਪੀ.ਟੀ.ਆਈ.)-ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ, ਜੋ ਇਸ ਮਹੀਨੇ ਦੇ ਅੰਤ ’ਚ ਸੇਵਾਮੁਕਤ ਹੋਣ ਵਾਲੇ ਹਨ, ਨੇ ਸਵਦੇਸ਼ੀ ‘ਤੇਜਸ’ ਲੜਾਕੂ ਜਹਾਜ਼ ’ਚ ਆਪਣੀ ਆਖਰੀ ਉਡਾਣ ਭਰੀ। ‘ਐਕਸ’ ’ਤੇ ਦੇਰ ਰਾਤ ਸਾਂਝੀ ਕੀਤੀ ਗਈ ਇਕ ਪੋਸਟ ’ਚ, ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਜੋਧਪੁਰ ਏਅਰ ਫੋਰਸ ਸਟੇਸ਼ਨ ’ਤੇ ‘ਅਭਿਆਸ ਤਰੰਗ ਸ਼ਕਤੀ’ ਦੌਰਾਨ ਭਰੀ ਗਈ ਇਹ ਉਡਾਣ ਉਸ ਲੜਾਕੂ ਪਾਇਲਟ ਦੀ ਭਾਵਨਾ ਨੂੰ ਦਰਸਾਉਂਦੀ ਹੈ ਜੋ ਹਮੇਸ਼ਾ ਮੋਹਰੀ ਹੋ ਕੇ ਅਗਵਾਈ ਕਰਨ ’ਚ ਵਿਸ਼ਵਾਸ ਰੱਖਦਾ ਹੈ। ਸੈਨਾ ਨੇ ਉਨ੍ਹਾਂ ਦੀ ਉਡਾਣ ਦੀ ਇਕ ਵੀਡੀਓ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਪਿਛਲੀ ਖ਼ਬਰ ਪੁਣਛ ’ਚ ਕੰਟਰੋਲ ਰੇਖਾ ਨੇੜੇ ਆਈ.ਈ.ਡੀ. ਧਮਾਕੇ ’ਚ ਮਕਬੂਜ਼ਾ ਕਸ਼ਮੀਰ ਦੇ 4 ਲੋਕਾਂ ਦੀ ਮੌਤ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ-ਦੀਪਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।