16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਾਕਿ ਨੇ ਹੁਣ ਯੂਰਪੀਅਨ ਸੰਸਦ ’ਚ ਚੁੱਕਿਆ ਕਸ਼ਮੀਰ ਅਤੇ ਸਿੰਧੂ ਜਲ ਸਮਝੌਤੇ ਦਾ ਮੁੱਦਾ

ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰੇ ਤੇ ਦੁਵੱਲੇ ਸਮਝੌਤਿਆਂ ਦਾ ਸਤਿਕਾਰ ਯਕੀਨੀ ਬਣਾਏ। ਗਲੋਬਲ ਗਵਰਨੈਂਸ ਦੇ ਭਵਿੱਖ ’ਤੇ ਚਰਚਾ ਲਈ ਯੂਰਪੀਅਨ ਸੰਸਦ ’ਚ ਕਰਵਾਈ ਗਈ ਇਕ ਮੀਟਿੰਗ ਦੌਰਾਨ ਪਾਕਿ ਨੇ ਵਿਸ਼ੇਸ਼ ਤੌਰ ’ਤੇ ਜੰਮੂ-ਕਸ਼ਮੀਰ ਵਿਵਾਦ ਤੇ ਸਿੰਧੂ ਜਲ ਸਮਝੌਤੇ ਦਾ ਮੁੱਦਾ ਉਠਾਇਆ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨੀ ਰਾਜਦੂਤ ਰਹੀਮ ਹਯਾਤ ਕੁਰੈਸ਼ੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 16-10-2026
ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰੇ ਤੇ ਦੁਵੱਲੇ ਸਮਝੌਤਿਆਂ ਦਾ ਸਤਿਕਾਰ ਯਕੀਨੀ ਬਣਾਏ। ਗਲੋਬਲ ਗਵਰਨੈਂਸ ਦੇ ਭਵਿੱਖ ’ਤੇ ਚਰਚਾ ਲਈ ਯੂਰਪੀਅਨ ਸੰਸਦ ’ਚ ਕਰਵਾਈ ਗਈ ਇਕ ਮੀਟਿੰਗ ਦੌਰਾਨ ਪਾਕਿ ਨੇ ਵਿਸ਼ੇਸ਼ ਤੌਰ ’ਤੇ ਜੰਮੂ-ਕਸ਼ਮੀਰ ਵਿਵਾਦ ਤੇ ਸਿੰਧੂ ਜਲ ਸਮਝੌਤੇ ਦਾ ਮੁੱਦਾ ਉਠਾਇਆ। ਬੈਲਜੀਅਮ, ਲਕਸਮਬਰਗ ਤੇ ਯੂਰਪੀਅਨ ਯੂਨੀਅਨ ’ਚ ਪਾਕਿ ਦੇ ਰਾਜਦੂਤ ਰਹੀਮ ਹਯਾਤ ਕੁਰੈਸ਼ੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲਮੀ ਸਥਿਰਤਾ ਅਤੇ ਕੌਮਾਂਤਰੀ ਕਾਨੂੰਨ ਦੀ ਮਹੱਤਤਾ ਨੂੰ ਕਾਇਮ ਰੱਖਣ ਲਈ ਸੰਧੀਆਂ ਦਾ ਸਨਮਾਨ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਸਿੰਧੂ ਜਲ ਸਮਝੌਤੇ ਦੀਆਂ ਕਥਿਤ ਉਲੰਘਣਾਵਾਂ ’ਤੇ ਚਿੰਤਾ ਜ਼ਾਹਿਰ ਕੀਤੀ ਤੇ ਜੰਮੂ-ਕਸ਼ਮੀਰ ਮਸਲੇ ਨੂੰ ਸੰਯੁਕਤ ਰਾਸ਼ਟਰ ਦੇ ਮਤਿਆਂ ਮੁਤਾਬਿਕ ਹੱਲ ਕਰਨ ਦੀ ਵਕਾਲਤ ਕੀਤੀ। ਕੁਰੈਸ਼ੀ ਨੇ ਕਿਹਾ ਕਿ ਦੇਸ਼ਾਂ ਵਿਚਾਲੇ ਆਪਸੀ ਸੰਬੰਧ ਬਰਾਬਰ ਅਧਿਕਾਰਾਂ ’ਤੇ ਆਧਾਰਿਤ ਹੋਣੇ ਚਾਹੀਦੇ ਹਨ। ਉਨ੍ਹਾਂ ਸੰਯੁਕਤ ਰਾਸ਼ਟਰ ’ਚ ਸੁਧਾਰਾਂ ਦੌਰਾਨ ਸਾਰੀਆਂ ਧਿਰਾਂ ਦੇ ਵਿਚਾਰ ਸ਼ਾਮਿਲ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਚੈੱਕ ਗਣਰਾਜ ਦੇ ਯੂਰਪੀਅਨ ਸੰਸਦ ਮੈਂਬਰ ਆਂਦਰੇਜ ਦੋਸਤਾਲ ਤੇ ਜਰਮਨ ਸੰਸਦ ਮੈਂਬਰ ਮਾਈਕਲ ਵਾਨ ਡੇਰ ਸ਼ੁਲੇਨਬਰਗ ਨੇ ਸਿੰਧੂ ਜਲ ਸਮਝੌਤੇ ਦੀ ਪਾਲਣਾ ਯਕੀਨੀ ਬਣਾਉਣ ’ਚ ਭੂਮਿਕਾ ਨਿਭਾਉਣ ਲਈ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਹ ਚਰਚਾ ਅਜਿਹੇ ਸਮੇਂ ਹੋਈ ਹੈ ਜਦੋਂ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਾਰੀ ਹੈ। ਭਾਰਤ ਵਲੋਂ ਅਪ੍ਰੈਲ 2025 ’ਚ ਜੰਮੂ-ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਸਮਝੌਤੇ ਨੂੰ ਮੁਲਤਵੀ ਰੱਖਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਪਾਕਿ ਨੇ ਰੱਦ ਕਰਦਿਆਂ ਕਿਹਾ ਸੀ ਕਿ ਇਸ ਸੰਧੀ ਨੂੰ ਇੱਕਤਰਫ਼ਾ ਢੰਗ ਨਾਲ ਰੱਦ ਜਾਂ ਮੁਅੱਤਲ ਨਹੀਂ ਕੀਤਾ ਜਾ ਸਕਦਾ।
ਪਿਛਲੀ ਖ਼ਬਰ ਭਾਜਪਾ ਸੂਬਾ ਪ੍ਰਧਾਨ ਢਿੱਲੋਂ ਵਲੋਂ ਕੇਂਦਰ ਸਰਕਾਰ ਦਾ ਧੰਨਵਾਦ ਅਗਲੀ ਖ਼ਬਰ ਨਸ਼ਾ ਮਾਫੀਆ ਨੂੰ ਖ਼ਤਮ ਕਰੇ ਸਰਕਾਰ-ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।