16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਲੱਖਾਂ ਰੁਪਏ ਖਰਚ ਕੇ ਵਿਦੇਸ਼ ਜਾਣ ਦੇ ਚਾਹਵਾਨ 16 ਨੌਜਵਾਨਾਂ ਦੇ ਸੁਪਨੇ ਟੁੱਟੇ ਫਰਜ਼ੀ ਏਜੰਟ ਵਲੋਂ ਦਿੱਤੀਆਂ ਗਈਆਂ ਜਾਅਲੀ ਟਿਕਟਾਂ

ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ) : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਜਾਣ ਦੀ ਉਮੀਦ ਲੈ ਕੇ ਪਹੁੰਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ 16 ਨੌਜਵਾਨ ਵੀਜ਼ਾ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ । ਪਰਿਵਾਰਕ ਮੈਂਬਰਾਂ ਅਨੁਸਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ ‘ਦਾ ਵੀਜ਼ਾ ਹੱਬ’ ਦੇ ਨਾਂਅ ’ਤੇ ਦਫ਼ਤਰ ਚਲਾਉਣ ਵਾਲੇ ਬਲਬੀਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੋਂ 80 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਵਸੂਲੇ ।

ਅਜੀਤ ਡੈਸਕ 16-10-2026
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ) : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਜਾਣ ਦੀ ਉਮੀਦ ਲੈ ਕੇ ਪਹੁੰਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ 16 ਨੌਜਵਾਨ ਵੀਜ਼ਾ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ । ਪਰਿਵਾਰਕ ਮੈਂਬਰਾਂ ਅਨੁਸਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ ‘ਦਾ ਵੀਜ਼ਾ ਹੱਬ’ ਦੇ ਨਾਂਅ ’ਤੇ ਦਫ਼ਤਰ ਚਲਾਉਣ ਵਾਲੇ ਬਲਬੀਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੋਂ 80 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਵਸੂਲੇ । ਏਜੰਟ ਨੇ ਦੋ ਸਾਲ ਦੇ ਵੀਜ਼ੇ ਦਾ ਭਰੋਸਾ ਦਿੱਤਾ, ਪਰ ਕਥਿਤ ਤੌਰ ’ਤੇ ਦੋ ਮਹੀਨੇ ਦਾ ਵੀਜ਼ਾ ਲਗਵਾਇਆ ਤੇ ਜਾਅਲੀ ਹਵਾਈ ਟਿਕਟਾਂ ਦਿੱਤੀਆਂ। 14 ਅਕਤੂਬਰ ਨੂੰ ਏਜੰਟ ਦਾ ਫੋਨ ਬੰਦ ਮਿਲਿਆ । ਅਗਲੇ ਦਿਨ ਦੁਬਈ ਜਾਣ ਲਈ ਹਵਾਈ ਅੱਡੇ ਪਹੁੰਚੇ ਨੌਜਵਾਨਾਂ ਦੀਆਂ ਟਿਕਟਾਂ ਇੰਮੀਗ੍ਰੇਸ਼ਨ ਜਾਂਚ ਦੌਰਾਨ ਜਾਅਲੀ ਪਾਈਆਂ ਗਈਆਂ । ਇਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਅੱਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪਰਿਵਾਰਾਂ ਨੂੰ ਵੀਜ਼ਿਆਂ ਦੀ ਅਸਲੀਅਤ ਬਾਰੇ ਸ਼ੱਕ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਰਵਾਨਾ ਰਵਾਨਾ ਹੋਏ 16 ਨੌਜਵਾ ਨਾਂ ’ਚ ਹਰਜਿੰਦਰ ਸਿੰਘ ਵਾਸੀ ਮਜਰੀ (ਲੁਧਿਆਣਾ), ਸਮੁੰਦਰ ਸਿੰਘ ਅਕਬਰਵਾਲਾ (ਫ਼ਿਰੋਜ਼ਪੁਰ), ਸਿਮਰਨਜੀਤ ਸਿੰਘ ਵਾਸੀ ਬੱਦੋਵਾਲ (ਗੁਰਦਾਸਪੁਰ), ਅਸ਼ੋਕ ਕੁਮਾਰ (ਬਟਾਲਾ), ਸਿਮਰਨਜੀਤ ਸਿੰਘ (ਹੁਸ਼ਿਆਰਪੁਰ), ਜਗਦੀਪ ਸਿੰਘ ਬਟਾਲਾ, ਸੰਦੀਪ ਕੁਮਾਰ ਧਮਿਆਨ (ਜਲੰਧਰ), ਗੁਰਪ੍ਰੀਤ ਸਿੰਘ ਚੌਰਾ ਕਲਾਂ (ਜਲੰਧਰ), ਜਸਪਾਲ ਸਿੰਘ ਨਰਾਇਣਗੜ੍ਹ (ਹੁਸ਼ਿਆਰਪੁਰ), ਸੁਰੇ਼ਸ਼ ਸਿੰਘ ਰਾਮਪੁਰ (ਗੁਰਦਾਸਪੁਰ), ਅਰਸ਼ਦੀਪ ਸਿੰਘ ਰਾਮਪੁਰ (ਗੁਰਦਾਸਪੁਰ), ਰਾਹੁਲ ਬੇਰੀ (ਗੁਰਦਾਸਪੁਰ), ਰਮਨ ਕੁਮਾਰ ਲਾਂਬਾ (ਜਲੰਧਰ), ਲਵਪ੍ਰੀਤ ਸਿੰਘ ਜੋਸੋਪੁਰ ਅਲੇਵਾਲ (ਜਲੰਧਰ), ਕਰਨਦੀਪ ਸਿੰਘ (ਹੁਸ਼ਿਆਰਪੁਰ), ਸੁਰੇਸ ਕੁਮਾਰ (ਹਿਮਾਚਲ ਪ੍ਰਦੇਸ਼) ਦੇ ਨਾਂਅ ਸ਼ਾਮਿਲ ਹਨ । ਇਸ ਸਬੰਧੀ ਏ.ਐਸ.ਆਈ. ਬੇਅੰਤ ਸਿੰਘ ਨੇ ਦੱਸਿਆ ਕਿ ਸਬੰਧਿਤ ਏਜੰਟ ਦੀ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਝੋਟਾ ਦਾ ਕਤਲ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ-ਤਰੁਣ ਚੁੱਘ ਅਗਲੀ ਖ਼ਬਰ ਪਾਕਿ ’ਚ ਵਿਰੋਧੀ ਧਿਰ ਦੇ ਭਾਰੀ ਵਿਰੋਧ ਦੇ ਬਾਵਜੂਦ ਸੰਸਦ ਵਲੋਂ ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਤੇ ਰਾਜਪਾਲ ਰਾਜ ਨੂੰ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।