17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਹਾਈ ਕੋਰਟ ਦੇ ਹੁਕਮਾਂ ’ਤੇ ਸੀ.ਬੀ.ਆਈ. ਦੀ ਟੀਮ ਵਲੋਂ ਤਲਵਾੜਾ ਦੇ ਅੱਧੀ ਦਰਜਨ ਵੱਧ ਪਿੰਡਾਂ ’ਚ ਛਾਪੇਮਾਰੀ

ਰਾਮਗੜ੍ਹ ਸੀਕਰੀ (ਹੁਸ਼ਿਆਰਪੁਰ), 16 ਅਕਤੂਬਰ (ਕਟੋਚ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੱਡੇ ਪੱਧਰ ’ਤੇ ਹੋ ਰਹੀ ਗੈਰ-ਕਾਨੂੰਨੀ ਖਣਨ ਦੀ ਮੁੱਢਲੀ ਜਾਂਚ ਸੀ. ਬੀ.

ਅਜੀਤ ਡੈਸਕ 17-10-2026
ਰਾਮਗੜ੍ਹ ਸੀਕਰੀ (ਹੁਸ਼ਿਆਰਪੁਰ), 16 ਅਕਤੂਬਰ (ਕਟੋਚ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੱਡੇ ਪੱਧਰ ’ਤੇ ਹੋ ਰਹੀ ਗੈਰ-ਕਾਨੂੰਨੀ ਖਣਨ ਦੀ ਮੁੱਢਲੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ, ਜਿਸ ਦੇ ਨਤੀਜੇ ਵਜੋਂ ਸੀ.ਬੀ.ਆਈ. ਦੀ ਟੀਮ ਨੇ ਬੀਤੇ ਦਿਨ ਤਲਵਾੜਾ ਅਤੇ ਇਸ ਦੇ ਆਸ ਪਾਸ ਦੇ ਕੰਢੀ ਖੇਤਰ ਵਿਚ ਚੱਲ ਰਹੇ ਗੈਰ-ਕਾਨੂੰਨੀ ਕਰੈਸ਼ਰਾਂ ਦੀਆਂ ਥਾਵਾਂ ਦਾ ਦੌਰਾ ਕੀਤਾ। ਜਾਣਕਾਰੀ ਅਨੁਸਾਰ ਇਸ ਮੌਕੇ ਉਕਤ ਟੀਮ ਵਲੋਂ ਪਿੰਡ ਅਮਰੋਹ, ਅਲੇਰਾ ਅਤੇ ਬ੍ਰਿੰਗਲੀ ਪਿੰਡਾਂ ਨਜ਼ਦੀਕ ਸਵਾਂ ਬੈਲਟ ਵਿਚ ਸਥਾਪਤ ਸਟੋਨ ਕਰੈਸ਼ਰਾਂ ਦੀਆਂ ਥਾਵਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਹ ਜਾਂਚ ਜਾਰੀ ਹੈ। ਜਾਂਚ ਟੀਮ ਦੇ ਇਸ ਦੌਰੇ ਤੋਂ ਬਾਅਦ ਇਲਾਕੇ ਵਿਚ ਸਰਗਰਮ ਸਟੋਨ ਕਰੈਸ਼ਰਾਂ ਦੇ ਮਾਲਕਾਂ ਅਤੇ ਖਣਨ ਕਾਰੋਬਾਰੀਆਂ ਵਿਚ ਹੜਕੰਪ ਮੱਚ ਗਿਆ ਹੈ। ਦੱਸਣਯੋਗ ਹੈ ਕਿ ਬਲਾਕ ਤਲਵਾੜਾ ਅਧੀਨ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਸਵਾ ਨਦੀ ਬੈਲਟ ਵਿਖੇ ਕਰੀਬ ਅੱਧੀ ਦਰਜਨ ਸਟੋਨ ਕਰੈਸ਼ਰ ਡੇਢ ਦਹਾਕੇ ਤੋਂ ਖਣਨ ਗਤੀਵਿਧੀਆਂ ਬੇਖ਼ੌਫ ਚਲਾ ਰਹੇ ਹਨ ਜਦੋਂ ਕਿ ਇਹ ਖੇਤਰ ਪੰਜਾਬ ਜੰਗਲਾਤ ਵਿਭਾਗ ਦੀ ਧਾਰਾ-4 ਅਤੇ 5 ਵਿਚ ਆਉਂਦਾ ਹੈ ਜਿੱਥੇ ਖਣਨ ਗਤੀਵਿਧੀਆਂ ਨਹੀਂ ਕੀਤੀਆਂ ਜਾ ਸਕਦੀਆਂ। ਹੈਰਾਨੀਜਨਕ ਤਾਂ ਇਹ ਹੈ ਕਿ ਖਣਨ ਮਾਫ਼ੀਆ ਵਲੋਂ ਸਾਰੇ ਕਰੈਸ਼ਰ ਕਾਨੂੰਨਾਂ ਅਤੇ ਵਾਤਾਵਰਨ ਨਿਯਮਾਂ ਨੂੰ ਛਿੱਕੇ ਢੰਗ ਕੇ ਜ਼ਮੀਨ ਦੀ ਪੁਟਾਈ ਵੀ 20 ਤੋਂ 100 ਫੁੱਟ ਤੱਕ ਕੀਤੀ ਹੋਈ ਹੈ ਜੋ ਇਲਾਕੇ ਦੀ ਭੂਗੋਲਿਕ ਸਥਿਤੀ ਲਈ ਚੁਨੌਤੀ ਬਣ ਸਕਦੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਚੱਲ ਰਹੀਆਂ ਖਣਨ ਗਤੀਵਿਧੀਆਂ ਦੇ ਖ਼ਿਲਾਫ਼ ਹਾਈਕੋਰਟ ਵਿਚ ਦਾਇਰ ਇੱਕ ਪਟੀਸ਼ਨ ਦੇ ਆਧਾਰ ’ਤੇ ਸੀ.ਬੀ.ਆਈ. ਨੂੰ ਇਸ ਦੀ ਜਾਂਚ ਸੌਂਪੀ ਗਈ ਸੀ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਗੈਰ ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਹਾਈਕੋਰਟ ਵਲੋਂ ਸੀ.ਬੀ.ਆਈ. ਜਾਂਚ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ।
ਪਿਛਲੀ ਖ਼ਬਰ ਖ਼ੈਬਰ ਪਖਤੂਨਖਵਾ ’ਚ ਗਵਰਨਰ ਰਾਜ ਤੇ ਐਮਰਜੈਂਸੀ ਖ਼ਿਲਾਫ਼ ਵਿਰੋਧੀ ਧਿਰ ਪਹੁੰਚੀ ਹਾਈ ਕੋਰਟ ਅਗਲੀ ਖ਼ਬਰ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।