18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਲੋਚਿਸਤਾਨ ਦੇ ਖ਼ੁਜ਼ਦਾਰ ਨੇੜੇ 5.7 ਤੀਬਰਤਾ ਦਾ ਭੁਚਾਲ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅੱਜ ਸਵੇਰੇ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਭੁਚਾਲ ਦੀ ਤੀਬਰਤਾ 5.

ਅਜੀਤ ਡੈਸਕ 18-10-2026
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅੱਜ ਸਵੇਰੇ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਭੁਚਾਲ ਦੀ ਤੀਬਰਤਾ 5.7 ਦਰਜ ਕੀਤੀ ਗਈ, ਜਦਕਿ ਕੁਝ ਏਜੰਸੀਆਂ ਨੇ ਇਸ ਨੂੰ 5.6 ਤੋਂ 5.9 ਦੇ ਦਰਮਿਆਨ ਦੱਸਿਆ ਹੈ। ਭੁਚਾਲ ਦਾ ਕੇਂਦਰ ਖ਼ੁਜ਼ਦਾਰ ਸ਼ਹਿਰ ਤੋਂ ਲਗਭਗ 48 ਕਿੱਲੋਮੀਟਰ ਉੱਤਰ-ਪੱਛਮ ਦਿਸ਼ਾ ’ਚ ਜ਼ਮੀਨ ਤੋਂ ਸਿਰਫ਼ 10 ਕਿੱਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਪਾਕਿਸਤਾਨ ਮੌਸਮ ਵਿਭਾਗ ਅਨੁਸਾਰ ਇਸ ਦਾ ਕੇਂਦਰ 28.02 ਉੱਤਰੀ ਵਿਥਕਾਰ ਅਤੇ 66.20 ਪੂਰਬੀ ਲੰਬਕਾਰ ’ਤੇ ਦਰਜ ਕੀਤਾ ਗਿਆ। ਮਾਹਿਰਾਂ ਮੁਤਾਬਿਕ ਭੁਚਾਲ ਦੀ ਡੂੰਘਾਈ ਕਾਫ਼ੀ ਘੱਟ ਹੋਣ ਕਾਰਨ ਇਸ ਦੀ ਊਰਜਾ ਜ਼ਮੀਨ ਦੀ ਸਤ੍ਹਾ ਦੇ ਬਹੁਤ ਨੇੜਿਓਂ ਨਿਕਲੀ, ਜਿਸ ਕਰਕੇ ਖ਼ੁਜ਼ਦਾਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅੰਦਾਜ਼ੇ ਮੁਤਾਬਿਕ ਭੁਚਾਲ ਦੇ ਝਟਕੇ ਕੇਂਦਰ ਤੋਂ ਮਹਿਜ਼ 14 ਸਕਿੰਟਾਂ ਅੰਦਰ ਖ਼ੁਜ਼ਦਾਰ ਸ਼ਹਿਰ ਤੱਕ ਪਹੁੰਚ ਗਏ। ਇਸ ਤੋਂ ਇਲਾਵਾ ਖ਼ਾਰਾਨ ਅਤੇ ਕਲਾਤ ਵਰਗੇ ਸ਼ਹਿਰਾਂ ‘ਚ ਵੀ ਕੁਝ ਹੀ ਸਕਿੰਟਾਂ ਲਈ ਝਟਕੇ ਮਹਿਸੂਸ ਕੀਤੇ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭੁਚਾਲ ਦੇ ਝਟਕਿਆਂ ਕਾਰਨ ਖ਼ੁਜ਼ਦਾਰ ਦੇ ਪਹਾੜੀ ਖੇਤਰ ਬੇਸਾਰ ’ਚ ਖਾਣ ਵਿਚ ਕੰਮ ਕਰ ਰਹੇ ਇਕ ਮਜ਼ਦੂਰ ਅਬਦੁਲ ਰਹੀਮ ਪੁੱਤਰ ਕਮਰੂਦੀਨ ’ਤੇ ਭਾਰੀ ਪੱਥਰ ਡਿਗ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਿਛਲੀ ਖ਼ਬਰ ਪੰਜਾਬ ਭਾਜਪਾ ਮਹਿਲਾ ਮੋਰਚੇ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਕੀਤੀਆਂ ਤੇਜ਼ ਅਗਲੀ ਖ਼ਬਰ ਕੱਤਕ ਮਹੀਨੇ ਦੀ ਸ਼ੁਰੂਆਤ ਮੌਕੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।