19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਰਕਾਰ ਵਲੋਂ ਈਥਾਨੌਲ ਪਾਲਿਸੀ ’ ਚ ਵੱਡਾ ਬਦਲਾਅ 2026-27 ਦੇ ਟੈਂਡਰ ’ਚ ਖੰਡ-ਆਧਾਰਿਤ ਈਥਾਨੌਲ ’ਤੇ ਲਗਾਈ ਰੋਕ

ਨਵੀਂ ਦਿੱਲੀ, 18 ਅਕਤੂਬਰ (ਏਜੰਸੀ)- ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ’ਚ ਈਥਾਨੌਲ ਮਿਲਾਉਣ ਲਈ 2026-27 ਸਪਲਾਈ ਸਾਲ ਦੇ ਤਾਜ਼ਾ ਖਰੀਦ ਟੈਂਡਰ ’ਚ ਗੰਨੇ ਦਾ ਰਸ, ਖੰਡ ਦੀ ਚਾਸ਼ਨੀ ਤੇ ‘ਬੀ-ਹੈਵੀ ਸ਼ੀਰੇ’ ਨਾਲ ਬਣੇ ਈਥਾਨੌਲ ਨੂੰ ਸ਼ਾਮਿਲ ਨਹੀਂ ਕੀਤਾ ਹੈ। ਸਰਕਾਰ ਨੇ ਇਹ ਕਦਮ ਘਰੇਲੂ ਪੱਧਰ ’ਤੇ ਖੰਡ ਦੀ ਉਪਲੱਬਧਤਾ ਨੂੰ ਬਣਾਈ ਰੱਖਣ ਤੇ ਪੈਟਰੋਲ ’ਚ ਈਥਾਨੌਲ ਮਿਲਾਉਣ ਦੇ ਦੇਸ਼-ਵਿਆਪੀ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ ਚੁੱਕਿਆ ਹੈ।

ਅਜੀਤ ਡੈਸਕ 19-10-2026
ਨਵੀਂ ਦਿੱਲੀ, 18 ਅਕਤੂਬਰ (ਏਜੰਸੀ)- ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਪੈਟਰੋਲ ’ਚ ਈਥਾਨੌਲ ਮਿਲਾਉਣ ਲਈ 2026-27 ਸਪਲਾਈ ਸਾਲ ਦੇ ਤਾਜ਼ਾ ਖਰੀਦ ਟੈਂਡਰ ’ਚ ਗੰਨੇ ਦਾ ਰਸ, ਖੰਡ ਦੀ ਚਾਸ਼ਨੀ ਤੇ ‘ਬੀ-ਹੈਵੀ ਸ਼ੀਰੇ’ ਨਾਲ ਬਣੇ ਈਥਾਨੌਲ ਨੂੰ ਸ਼ਾਮਿਲ ਨਹੀਂ ਕੀਤਾ ਹੈ। ਸਰਕਾਰ ਨੇ ਇਹ ਕਦਮ ਘਰੇਲੂ ਪੱਧਰ ’ਤੇ ਖੰਡ ਦੀ ਉਪਲੱਬਧਤਾ ਨੂੰ ਬਣਾਈ ਰੱਖਣ ਤੇ ਪੈਟਰੋਲ ’ਚ ਈਥਾਨੌਲ ਮਿਲਾਉਣ ਦੇ ਦੇਸ਼-ਵਿਆਪੀ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ ਚੁੱਕਿਆ ਹੈ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਨੇ 16 ਅਕਤੂਬਰ ਨੂੰ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵਲੋਂ ਜਾਰੀ ਟੈਂਡਰ ’ਚ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਪਲਾਈ ਸਾਲ ਲਈ ਕਰੀਬ 1100 ਕਰੋੜ ਲੀਟਰ ਈਥਾਨੌਲ ਦੀ ਖਰੀਦ ਲਈ ਬੋਲੀਆਂ ਮੰਗੀਆਂ ਹਨ। ਇਸ ਦਾ ਉਦੇਸ਼ ਪੈਟਰੋਲ ’ਚ 20 ਫੀਸਦੀ ਈਥਾਨੌਲ ਮਿਲਾਉਣ ਦੀ ਲੋੜ ਨੂੰ ਪੂਰਾ ਕਰਨਾ ਹੈ। ਟੈਂਡਰ ’ਚ ਮੱਕੀ ਤੋਂ ਬਣੇ ਈਥਾਨੌਲ ’ਤੇ ਪ੍ਰੋਤਸਾਹਨ ਰਾਸ਼ੀ ਵੀ ਘਟਾ ਕੇ 68.86 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜੋ ਪਹਿਲਾਂ 71.86 ਰੁਪਏ ਪ੍ਰਤੀ ਲੀਟਰ ਸੀ। ਟੈਂਡਰ ’ਚ ਕਿਹਾ ਗਿਆ ਕਿ ਭਾਰਤ ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ 2026-27 ਈਥਾਨੌਲ ਸਪਲਾਈ ਸਾਲ ਲਈ ਈਥਾਨੌਲ ਉਤਪਾਦਨ ’ਚ ਖੰਡ ਦੀ ਵਰਤੋਂ ਨੂੰ ਜ਼ੀਰੋ ਕੀਤਾ ਜਾਵੇਗਾ। ਇਸ ’ਚ ਕਿਹਾ ਗਿਆ ਹੈ ਕਿ ਇਸ ਮਾਤਰਾ ਆਧਾਰਿਤ ਖਰੀਦ ਟੈਂਡਰ ’ਚ ਗੰਨੇ ਦਾ ਰਸ, ਖੰਡ ਜਾਂ ਖੰਡ ਦੀ ਚਾਸ਼ਨੀ ਤੇ ਬੀ-ਹੈਵੀ ਸ਼ੀਰੇ ਨਾਲ ਉਤਪਾਦਿਤ ਈਥਾਨੌਲ ਲਈ ਬੋਲੀਆਂ ਨਹੀਂ ਮੰਗੀਆਂ ਗਈਆਂ ਹਨ। ਇਸ ਪਾਬੰਦੀ ਨਾਲ ਪੈਟਰੋਲ ’ਚ ਈਥਾਨੌਲ ਮਿਲਾਉਣ ਦੇ ਪ੍ਰੋਗਰਾਮ ਲਈ ਕੱਚੇ ਮਾਲ ਦੀ ਖਰੀਦ ਦੀ ਰਣਨੀਤੀ ’ਚ ਬਦਲਾਅ ਹੋਵੇਗਾ। ਟੈਂਡਰ ਦਸਤਾਵੇਜ਼ਾਂ ਅਨੁਸਾਰ ਮੱਕੀ, ਟੁੱਟੇ ਚੌਲ, ਭਾਰਤੀ ਖਾਧ ਨਿਗਮ ਦੁਆਰਾ ਖਰੀਦੇ ਗਏ ਵਾਧੂ ਚੌਲ ਤੇ ਸੀ-ਹੈਵੀ ਸ਼ੀਰੇ ਨਾਲ ਬਣੇ ਈਥਾਨੌਲ ਦੀ ਸਪਲਾਈ ਲਈ ਬੋਲੀਆਂ ਲਗਾਈਆਂ ਜਾ ਸਕਦੀਆਂ ਹਨ। ਇਹ ਕਦਮ ਘਰੇਲੂ ਪੱਧਰ ’ਤੇ ਖੰਡ ਦੀ ਉਪਲੱਬਧਤਾ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਵਿਚਾਲੇ ਉਠਾਇਆ ਗਿਆ ਹੈ।
ਪਿਛਲੀ ਖ਼ਬਰ ਲਖਨਊ ’ਚ ਰਾਹੁਲ, ਅਖਿਲੇਸ਼ ਤੇ ਐਲਨ ਮਸਕ ਨੂੰ ਰਾਵਣ ਵਜੋਂ ਦਰਸਾਉਂਦੇ ਹੋਰਡਿੰਗ ਲਗਾਏ ਅਗਲੀ ਖ਼ਬਰ ਯੂਕਰੇਨ ਵਲੋਂ ਰੂਸ ’ਤੇ 1,000 ਤੋਂ ਵੱਧ ਡਰੋਨਾਂ ਨਾਲ ਹਮਲਾ-ਤੇਲ ਟਿਕਾਣਿਆਂ ਨੂੰ ਪੁੱਜਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।