22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮਾਲੇਰਕੋਟਲਾ ਦੇ ਮੁਹੰਮਦ ਯਾਸਿਰ ਨੇ ਸ਼ਾਟਪੁੱਟ ’ ਚ ਜਿੱਤਿਆ ਚਾਂਦੀ ਦਾ ਤਗਮਾ

ਨਾਗੋਆ, 21 ਅਕਤੂਬਰ (ਏਜੰਸੀ)- ਜਪਾਨ ਵਿਚ ਚੱਲ ਰਹੀਆਂ 5ਵੀਆਂ ਏਸ਼ਿਆਈ ਪੈਰਾ ਖੇਡਾਂ ਦੌਰਾਨ ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਮੁਹੰਮਦ ਯਾਸਿਰ ਨੇ ਸ਼ਾਟ ਪੁੱਟ (ਗੋਲਾ ਸੁੱਟਣ) ਮੁਕਾਬਲੇ ਵਿਚ 15. 06 ਮੀਟਰ ਥਰੋਅ ਸੁੱਟ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਂਅ ਕੀਤਾ ਹੈ।

ਅਜੀਤ ਡੈਸਕ 22-10-2026
ਨਾਗੋਆ, 21 ਅਕਤੂਬਰ (ਏਜੰਸੀ)- ਜਪਾਨ ਵਿਚ ਚੱਲ ਰਹੀਆਂ 5ਵੀਆਂ ਏਸ਼ਿਆਈ ਪੈਰਾ ਖੇਡਾਂ ਦੌਰਾਨ ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਮੁਹੰਮਦ ਯਾਸਿਰ ਨੇ ਸ਼ਾਟ ਪੁੱਟ (ਗੋਲਾ ਸੁੱਟਣ) ਮੁਕਾਬਲੇ ਵਿਚ 15.06 ਮੀਟਰ ਥਰੋਅ ਸੁੱਟ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਂਅ ਕੀਤਾ ਹੈ। ਅਮਰਗੜ੍ਹ ਤਹਿਸੀਲ ਨਾਲ ਸੰਬੰਧਿਤ ਮੁਹੰਮਦ ਯਾਸਿਰ (31) ਦਾ ਇਨ੍ਹਾਂ ਖੇਡਾਂ ਵਿਚ ਇਹ ਦੂਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਹ 2018 ਵਿਚ ਕਾਂਸੀ ਦਾ ਤਗ਼ਮਾ ਵੀ ਜਿੱਤ ਚੁੱਕਾ ਹੈ।ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਯਾਸਿਰ ਜਦੋਂ ਮਹਿਜ਼ ਪੰਜ ਸਾਲਾਂ ਦਾ ਸੀ ਤਾਂ ਇਕ ਹਾਦਸੇ ਦੌਰਾਨ ਪਸ਼ੂਆਂ ਵਾਲੇ ਟੋਕੇ ਦੀ ਮਸ਼ੀਨ ਵਿਚ ਹੱਥ ਆਉਣ ਕਾਰਨ ਉਨ੍ਹਾਂ ਨੇ ਆਪਣਾ ਖੱਬਾ ਹੱਥ ਗੁਆ ਦਿੱਤਾ ਸੀ। ਯਾਸਿਰ ਦੇ ਪਿਤਾ ਸੌਦਾਗਰ ਖ਼ਾਨ ਨੇ ਦੱਸਿਆ ਕਿ ਯਾਸਿਰ ਅੰਦਰ ਖੇਡਾਂ ਲਈ ਹਮੇਸ਼ਾ ਹੀ ਗੂੜ੍ਹਾ ਜਜ਼ਬਾ ਰਿਹਾ ਹੈ। ਸ਼ਾਟ ਪੁੱਟ ਵੱਲ ਆਉਣ ਤੋਂ ਪਹਿਲਾਂ ਉਸ ਨੇ ਵਾਲੀਬਾਲ ਅਤੇ ਕਬੱਡੀ ਖੇਡਣਾ ਸ਼ੁਰੂ ਕੀਤੀ ਸੀ।ਯਾਸਿਰ ਦੇ ਇਸ ਹੁਨਰ ਦੀ ਪਛਾਣ ਮਾਲੇਰਕੋਟਲਾ ਦੇ ਅਥਲੈਟਿਕਸ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ ਨੇ ਉਦੋਂ ਕੀਤੀ, ਜਦੋਂ ਉਹ ਕਾਲਜ ਪੱਧਰ ’ਤੇ ਖੇਡ ਰਹੇ ਸਨ। ਯਾਸਿਰ ਦੀ ਕਾਬਲੀਅਤ ਨੂੰ ਵੇਖਦਿਆਂ ਘੁੰਮਣ ਨੇ ਉਸ ਨੂੰ ਸ਼ਾਟ ਪੁੱਟ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਕੋਚ ਘੁੰਮਣ ਨੇ ਕਿਹਾ ਕਿ ਮੈਨੂੰ ਭਰੋਸਾ ਸੀ ਕਿ ਉਹ ਸ਼ਾਟ ਪੁੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਹੁਣ 10 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਸ ਦੀ ਇਸ ਪ੍ਰਾਪਤੀ ’ਤੇ ਮੈਨੂੰ ਬਹੁਤ ਮਾਣ ਹੈ।
ਪਿਛਲੀ ਖ਼ਬਰ ਪੰਜਾਬ ਸਿਵਲ ਸਕੱਤਰੇਤ ਵਿਚ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਨਾਲ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਮੀਟਿੰਗ ਰਹੀ ਅਸਫਲ ਅਗਲੀ ਖ਼ਬਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਚੋਣ ਵਿਚ ਮਹਾਰਾਜ ਕੁਮਾਰ ਸੂਰਿਆਜੀਤ ਸਿੰਘ ਚੁਣੇ ਗਏ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।