24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਵੜਿੰਗ ਨੇ ਮੁਫ਼ਤ ਆਟਾ ਵੰਡਣ ਦੀ ਯੋਜਨਾ ਲਈ 500 ਕਰੋੜ ਰੁਪਏ ਦਾ ਟੈਂਡਰ ਕੱਢਣ ’ਤੇ ਚੁੱਕੇ ਸਵਾਲ

ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਵਲੋਂ ਮੁਫ਼ਤ ਆਟਾ ਵੰਡਣ ਦੀ ਯੋਜਨਾ ਲਈ 500 ਕਰੋੜ ਰੁਪਏ ਦਾ ਟੈਂਡਰ ਕੱਢਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕ ਪਹਿਲਾਂ ਤੋਂ ਹੀ ਸਰਕਾਰ ਵਲੋਂ ਦਿੱਤੀ ਜਾ ਰਹੀ ਕਣਕ ਦੀ ਵੰਡ ਤੋਂ ਸੰਤੁਸ਼ਟ ਹਨ, ਤਾਂ ਇਸ ਨਵੀਂ ਯੋਜਨਾ ’ਤੇ ਵਾਧੂ ਪੈਸਾ ਖ਼ਰਚਣ ਦੀ ਕੀ ਲੋੜ ਹੈ?

ਅਜੀਤ ਡੈਸਕ 24-10-2026
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਵਲੋਂ ਮੁਫ਼ਤ ਆਟਾ ਵੰਡਣ ਦੀ ਯੋਜਨਾ ਲਈ 500 ਕਰੋੜ ਰੁਪਏ ਦਾ ਟੈਂਡਰ ਕੱਢਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਲੋਕ ਪਹਿਲਾਂ ਤੋਂ ਹੀ ਸਰਕਾਰ ਵਲੋਂ ਦਿੱਤੀ ਜਾ ਰਹੀ ਕਣਕ ਦੀ ਵੰਡ ਤੋਂ ਸੰਤੁਸ਼ਟ ਹਨ, ਤਾਂ ਇਸ ਨਵੀਂ ਯੋਜਨਾ ’ਤੇ ਵਾਧੂ ਪੈਸਾ ਖ਼ਰਚਣ ਦੀ ਕੀ ਲੋੜ ਹੈ? ਵੜਿੰਗ ਨੇ ਸਪੱਸ਼ਟ ਕੀਤਾ ਕਿ ਉਹ ਮੁਫ਼ਤ ਸਹੂਲਤਾਂ ਦੇਣ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸਰਕਾਰੀ ਯੋਜਨਾਵਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ, ਪਰ ਇਨ੍ਹਾਂ ਨੂੰ ਲਾਗੂ ਕਰਦੇ ਸਮੇਂ ਜਨਤਾ ਦੇ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੀਆਂ ਯੋਜਨਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ, ਪਰ ਜਨਤਾ ਦੇ ਪੈਸੇ ਦੀ ਬਰਬਾਦੀ ਵੀ ਨਹੀਂ ਹੋਣੀ ਚਾਹੀਦੀ।
ਪਿਛਲੀ ਖ਼ਬਰ ਪਾਕਿਸਤਾਨ ਨੇ ਕਾਰਗਿਲ ਯੁੱਧ ’ਚ ਮਾਰੇ ਗਏ ਆਪਣੇ ਹੀ ਸੈਨਿਕਾਂ ਦੀਆਂ ਲਾਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ-ਭਾਰਤ ਅਗਲੀ ਖ਼ਬਰ ਭਾਰਤ-ਪੋਲੈਂਡ ਰਣਨੀਤਕ ਭਾਈਵਾਲੀ ਨੂੰ ਸਾਂਝੇ ਉੱਦਮਾਂ ’ਚ ਬਦਲਣਾ ਚਾਹੀਦਾ ਹੈ-ਪ੍ਰਧਾਨ ਮੰਤਰੀ ਟਸਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।