ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ
ਮਾਨਾਂਵਾਲਾ (ਅੰਮ੍ਰਿਤਸਰ), 26 ਅਕਤੂਬਰ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਤੇ ਥਾਣਾ ਚਾਟੀਵਿੰਡ ਅਧੀਨ ਪਿੰਡ ਗਨੀ ਸ਼ਾਹ ਵਾਲਾ (ਝੀਤਾ ਕਲਾਂ) ਵਿਖੇ ਦੇ ਮੌਜੂਦਾ ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਗਨੀ ਸ਼ਾਹ ਵਾਲਾ ਦੇ ਸਰਪੰਚ ਕਾਰਜ਼ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਤੀਰਥ ਸਿੰਘ (25 ਸਾਲ) ਪੁੱਤਰ ਅੰਗਰੇਜ਼ ਸਿੰਘ, ਜੋਕਿ ਅੱਜ ਦੇਰ ਰਾਤ ਬਾਬਾ ਗਨੀ ਸ਼ਾਹ ਦੇ ਅਸਥਾਨ ’ਤੇ ਖੜਾ ਸੀ, ਨੂੰ ਪਿੰਡ ਦੇ ਕੁੱਝ ਨੌਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ ।
ਤ
ਤੀਰਥ ਸਿੰਘ ਦੀ ਪੁਰਾਣੀ ਤਸਵੀਰ।
27-10-2026
ਮਾਨਾਂਵਾਲਾ (ਅੰਮ੍ਰਿਤਸਰ), 26 ਅਕਤੂਬਰ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਤੇ ਥਾਣਾ ਚਾਟੀਵਿੰਡ ਅਧੀਨ ਪਿੰਡ ਗਨੀ ਸ਼ਾਹ ਵਾਲਾ (ਝੀਤਾ ਕਲਾਂ) ਵਿਖੇ ਦੇ ਮੌਜੂਦਾ ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੰਡ ਗਨੀ ਸ਼ਾਹ ਵਾਲਾ ਦੇ ਸਰਪੰਚ ਕਾਰਜ਼ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਤੀਰਥ ਸਿੰਘ (25 ਸਾਲ) ਪੁੱਤਰ ਅੰਗਰੇਜ਼ ਸਿੰਘ, ਜੋਕਿ ਅੱਜ ਦੇਰ ਰਾਤ ਬਾਬਾ ਗਨੀ ਸ਼ਾਹ ਦੇ ਅਸਥਾਨ ’ਤੇ ਖੜਾ ਸੀ, ਨੂੰ ਪਿੰਡ ਦੇ ਕੁੱਝ ਨੌਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ । ਨੌਜਵਾਨ ਤੀਰਥ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਥਾਣਾ ਚਾਟੀਵਿੰਡ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ ।