08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਅਕਾਲੀ ਦਲ (ਪੁਨਰ-ਸੁਰਜੀਤ) ਦੀ ਅਹਿਮ ਮੀਟਿੰਗ 10 ਨੂੰ ਸਾਹਨੇਵਾਲ ਵਿਖੇ ਹੋਵੇਗੀ-ਕੋਹਲੀ

ਚੰਡੀਗੜ੍ਹ, 7 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਦੇ ਸਮੂਹ ਅਹੁਦੇਦਾਰਾਂ, ਆਗੂਆਂ ਅਤੇ ਡੈਲੀਗੇਟਾਂ ਦੀ ਇਕ ਮਹੱਤਵਪੂਰਨ ਮੀਟਿੰਗ 10 ਨਵੰਬਰ, ਦਿਨ ਮੰਗਲਵਾਰ, ਦੁਪਹਿਰ 12 ਵਜੇ ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ (ਨੇੜੇ ਲੁਧਿਆਣਾ) ਵਿਖੇ ਬੁਲਾਈ ਗਈ ਹੈ।

ਅਜੀਤ ਡੈਸਕ 08-11-2026
ਚੰਡੀਗੜ੍ਹ, 7 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਦੇ ਸਮੂਹ ਅਹੁਦੇਦਾਰਾਂ, ਆਗੂਆਂ ਅਤੇ ਡੈਲੀਗੇਟਾਂ ਦੀ ਇਕ ਮਹੱਤਵਪੂਰਨ ਮੀਟਿੰਗ 10 ਨਵੰਬਰ, ਦਿਨ ਮੰਗਲਵਾਰ, ਦੁਪਹਿਰ 12 ਵਜੇ ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ (ਨੇੜੇ ਲੁਧਿਆਣਾ) ਵਿਖੇ ਬੁਲਾਈ ਗਈ ਹੈ। ਪਾਰਟੀ ਦੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਮੌਜੂਦਾ ਸਮੇਂ ਪੰਥ ਅਤੇ ਪੰਜਾਬ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਪਾਰਟੀ ਵਲੋਂ ਇਹ ਵਿਸ਼ੇਸ਼ ਮੀਟਿੰਗ ਸੱਦੀ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਪਾਰਟੀ ਦੀ ਕੋਰ ਕਮੇਟੀ ਦੇ ਸਮੂਹ ਮੈਂਬਰਾਂ, ਪੀ. ਏ. ਸੀ. ਮੈਂਬਰਾਂ, ਵਰਕਿੰਗ ਕਮੇਟੀ, ਸੂਬਾ ਪੱਧਰੀ ਅਹੁਦੇਦਾਰਾਂ, ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ, ਸਮੂਹ ਡੈਲੀਗੇਟਾਂ, ਜ਼ਿਲ੍ਹਾ ਅਤੇ ਸਰਕਲ ਪ੍ਰਧਾਨਾਂ ਸਮੇਤ ਸਾਰੇ ਅਹੁਦੇਦਾਰਾਂ ਨੂੰ ਮੀਟਿੰਗ ਵਿਚ ਲਾਜ਼ਮੀ ਤੌਰ ’ਤੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵਲੋਂ ਸਾਂਝੀ ਕੀਤੀ ਗਈ।
ਪਿਛਲੀ ਖ਼ਬਰ ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ ‘ਆਪ’ ਆਪਣੇ ਵਿਕਾਸ ਦੇ ਰਿਕਾਰਡ ’ਤੇ ਚੋਣ ਲੜੇਗੀ-ਬਲਤੇਜ ਪੰਨੂ ਅਗਲੀ ਖ਼ਬਰ ਪੰਜਾਬ ਵਾਸੀ ਨਸ਼ਿਆਂ ਕਾਰਨ ਬੁਝੇ ਘਰਾਂ ਦੇ ਚਿਰਾਗ਼ਾਂ ਦੀ ਯਾਦ ’ਚ ਇਕ ਦੀਵਾ ਜ਼ਰੂਰ ਜਗਾਉਣ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।