10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਅਕਾਲੀ ਸਰਕਾਰ ਬਣਨ ’ਤੇ 48 ਘੰਟਿਆਂ ’ਚ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ-ਸਰਨਾ

ਨਵੀਂ ਦਿੱਲੀ,9 ਨਵੰਬਰ (ਜਗਤਾਰ ਸਿੰਘ)- ਪੰਜਾਬ ’ਚ ਅਕਾਲੀ ਸਰਕਾਰ ਬਣਨ ’ਤੇ 48 ਘੰਟਿਆਂ ’ਚ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਦਿੱਤੀ ਜਾਵੇਗੀ, ਬੇਸ਼ੱਕ ਸਰਕਾਰ ਇਕੱਲੇ ਅਕਾਲੀ ਦਲ ਦੀ ਬਣੇ ਜਾਂ ਫਿਰ ਕੋਈ ਹੋਰ ਦਲ ਗੱਠਜੋੜ ਵਿਚ ਸ਼ਾਮਿਲ ਹੋਵੇ । ਉਪਰੋਕਤ ਦਾਅਵਾ ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਪ੍ਰਦੇਸ਼ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ,‘ਬੰਦੀ ਛੋੜ ਦਿਵਸ’ ਮੌਕੇ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਵਾਏ ‘ਅਰਦਾਸ ਸਮਾਗਮ’ ਦੌਰਾਨ ਕੀਤਾ।

ਅਜੀਤ ਡੈਸਕ 10-11-2026
ਨਵੀਂ ਦਿੱਲੀ,9 ਨਵੰਬਰ (ਜਗਤਾਰ ਸਿੰਘ)- ਪੰਜਾਬ ’ਚ ਅਕਾਲੀ ਸਰਕਾਰ ਬਣਨ ’ਤੇ 48 ਘੰਟਿਆਂ ’ਚ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਦਿੱਤੀ ਜਾਵੇਗੀ, ਬੇਸ਼ੱਕ ਸਰਕਾਰ ਇਕੱਲੇ ਅਕਾਲੀ ਦਲ ਦੀ ਬਣੇ ਜਾਂ ਫਿਰ ਕੋਈ ਹੋਰ ਦਲ ਗੱਠਜੋੜ ਵਿਚ ਸ਼ਾਮਿਲ ਹੋਵੇ । ਉਪਰੋਕਤ ਦਾਅਵਾ ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਪ੍ਰਦੇਸ਼ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ,‘ਬੰਦੀ ਛੋੜ ਦਿਵਸ’ ਮੌਕੇ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਵਾਏ ‘ਅਰਦਾਸ ਸਮਾਗਮ’ ਦੌਰਾਨ ਕੀਤਾ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰ ਅਕਾਲੀ ਆਗੂਆਂ ਸਹਿਤ ਕਈ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ । ਸਰਨਾ ਤੇ ਜੀ.ਕੇ. ਨੇ ਬੰਦੀ ਸਿੰਘਾਂ ਦੀ ਰਿਹਾਈ ’ਚ ਹੋ ਰਹੀ ਦੇਰੀ ਲਈ ਸਰਕਾਰੀ ਢਿੱਲ ਨੂੰ ਜ਼ਿੰਮੇਵਾਰ ਠਹਿਰਾਇਆ । ਸਰਨਾ ਨੇ ਤਜਵੀਜ਼ ਦਿੱਤੀ ਕਿ ਜੇਕਰ ਅਗਲੇ ਮਹੀਨੇ ਤੱਕ ਅਸੀਂ ਸਾਰੇ ਇਕੱਠੇ ਹੋ ਕੇ ਕੇਂਦਰ ਸਰਕਾਰ ਤੱਕ ਪਹੁੰਚ ਕਰੀਏ ਤਾਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਸੈਂਟਰਲ ਜੇਲ੍ਹ ਤੋਂ ਹੋ ਸਕਦੀ ਹੈ । ਉਨ੍ਹਾਂ ਹੈਰਾਨੀ ਜਤਾਈ ਕਿ ਜਬਰ ਜਨਾਹ ਦੇ ਦੋਸ਼ੀਆਂ ਨੂੰ ਹਰ ਥੋੜੇ ਦਿਨ ਬਾਅਦ ਪੈਰੋਲ ਮਿਲ ਜਾਂਦੀ ਹੈ ਪਰ ਕੌਮ ਦੀ ਅਣਖ ਖ਼ਾਤਰ ਸੰਘਰਸ਼ ਕਰਨ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਹਿਜ਼ 6 ਘੰਟੇ ਦੀ ਪੈਰੋਲ ਦਿੱਤੀ ਜਾ ਰਹੀ ਹੈ । ਜੀ.ਕੇ. ਨੇ ਕਿਹਾ ਕਿ ਜੇਕਰ ਸਰਕਾਰਾਂ ਜਬਰ ਜਨਾਹ ਦੇ ਦੋਸ਼ੀ ਅਤੇ ਕਾਤਲਾਂ ਨੂੰ 20 ਵਾਰ ਪੈਰੋਲ ਦੇ ਸਕਦੀਆਂ ਹਨ। ਰਾਜੀਵ ਗਾਂਧੀ ਦੇ ਕਾਤਲ ਨੂੰ ਛੱਡ ਸਕਦੀਆਂ ਹਨ, ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ ਤੇ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਕਾਨੂੰਨੀ ਰਿਆਇਤਾਂ ਦੇ ਗੱਫੇ ਦੇ ਸਕਦੇ ਹੋ, ਤਾਂ ਸਿੱਖ ਬੰਦੀਆਂ ਨੂੰ ਕਿਉਂ ਨਹੀਂ ?
ਪਿਛਲੀ ਖ਼ਬਰ ‘ਅਮਨ ਦੇ ਪੁਲ’ ਅਤੇ ‘ਮੁਹੱਬਤ ਦੀ ਰਾਹਦਾਰੀ’ ’ਤੇ ਸਿਆਸੀ ਤੇ ਸਰਹੱਦੀ ਤਲਖ਼ੀਆਂ ਪਈਆਂ ਭਾਰੂ ਅਗਲੀ ਖ਼ਬਰ ਕਾਰੀਗਰਾਂ ਦੇ ਹੁਨਰ ਨੂੰ ਮਿਲੇ ਮਾਣ , ਪੰਜਾਬ ਦੀ ਤਰੱਕੀ ਨੂੰ ਮਿਲੇ ਨਵੀਂ ਉਡਾਣ - ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।