14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਨਿਚਰਵਾਰ, 1 ਅਗਸਤ, 2026 ਮਾਮਲਾ ਪਠਾਨਕੋਟ ਸ਼ਾਮਲਾਟ ਜ਼ਮੀਨ ਘੁਟਾਲੇ ਦਾ ਈ.ਡੀ. ਵਲੋਂ ਸਾਬਕਾ ਏ.ਡੀ.ਸੀ. ਕੁਲਦੀਪ ਸਿੰਘ ਤੇ ਕਰੈਸ਼ਰ ਮਾਲਕ ਨਿਪੁਣ ਮਹਾਜਨ ਗ੍ਰਿਫ਼ਤਾਰ

ਪਠਾਨਕੋਟ, 13 ਨਵੰਬਰ (ਵਿਨੋਦ) - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

ਅਜੀਤ ਡੈਸਕ 14-11-2026
ਪਠਾਨਕੋਟ, 13 ਨਵੰਬਰ (ਵਿਨੋਦ) - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਜ਼ੋਨਲ ਦਫਤਰ ਨੇ ਪਠਾਨਕੋਟ ਦੀ ਬਹੁ-ਚਰਚਿਤ ਸ਼ਾਮਲਾਟ ਜ਼ਮੀਨ ਘੁਟਾਲੇ ’ਚ ਕਾਰਵਾਈ ਕਰਦੇ ਹੋਏ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੁਲਦੀਪ ਸਿੰਘ ਅਤੇ ਸਟੋਨ ਕਰੈਸ਼ਰ ਤੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਨਿਪੁਣ ਮਹਾਜਨ ਨੂੰ ਮਨੀ ਲਾਂਡਰਿੰਗ ਐਕਟ 2002 ਤਹਿਤ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਕੋਰਟ ਜਲੰਧਰ ਨੇ ਦੋਵਾਂ ਨੂੰ 16 ਨਵੰਬਰ ਤੱਕ ਈ.ਡੀ. ਹਿਰਾਸਤ ’ਚ ਭੇਜ ਦਿੱਤਾ ਹੈ। ਈ.ਡੀ. ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਜਾਂਚ ਦੀ ਸ਼ੁਰੂਆਤ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੀ ਐਫ.ਆਈ.ਆਰ. ਨੰਬਰ-26 ਮਿਤੀ 09.08.2023 ਦੇ ਆਧਾਰ ’ਤੇ ਹੋਈ, ਜਿਸ ਵਿਚ ਪਿੰਡ ਭੱਟੀਆਂ, ਗ੍ਰਾਮ ਪੰਚਾਇਤ ਗੋਲ ਜ਼ਿਲ੍ਹਾ ਪਠਾਨਕੋਟ ਵਿਖੇ 734 ਕਨਾਲ 1 ਮਰਲਾ (ਲਗਪਗ 92 ਏਕੜ) ਸਾਂਝੀ ਸ਼ਾਮਲਾਟ ਜ਼ਮੀਨ ਨੂੰ ਧੋਖਾਧੜੀ ਨਾਲ ਨਿੱਜੀ ਵਿਅਕਤੀਆਂ ਦੇ ਨਾਂਅ ਕਰਨ ਦਾ ਮਾਮਲਾ ਹੈ । ਇਹ ਜ਼ਮੀਨ ਰਾਵੀ ਦਰਿਆ ਦੇ ਬੈਲਟ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਹੈ। ਗੋਲ ਪਿੰਡ ਤੋਂ ਪਾਕਿਸਤਾਨ ਬਾਰਡਰ ਦੀ ਸਿੱਧੀ ਦੂਰੀ ਲਗਪਗ 4.2 ਕਿੱਲੋਮੀਟਰ ਹੈ। ਜਾਂਚ ’ਚ ਸਾਹਮਣੇ ਆਇਆ ਕਿ ਕੁਲਦੀਪ ਸਿੰਘ ਨੇ 24.02.2023 ਤੋਂ 28.02.2023 ਤੱਕ ਆਪਣੀ ਸੇਵਾਮੁਕਤੀ ਤੱਕ ਏ.ਡੀ.ਸੀ. (ਪੇਂਡੂ ਵਿਕਾਸ) ਪਠਾਨਕੋਟ ਦਾ ਵਾਧੂ ਚਾਰਜ ਸੰਭਾਲਿਆ। ਉਸ ਸਮੇਂ ਦੇ ਪੰਜਾਬ ਦੇ ਇਕ ਮੰਤਰੀ ਵਲੋਂ ਆਪਣੇ ਡੀ.ਓ. ਪੱਤਰ ਮਿਤੀ 23.02.2023 ਰਾਹੀਂ ਉਸ ਵੇਲੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੂੰ ਉਸ ਦੀ ਨਿਯੁਕਤੀ ਲਈ ਸਿਫਾਰਸ਼ ਕੀਤੀ ਸੀ। ਇਕ ਵਿਚੋਲੇ ਰਾਹੀਂ ਕੁਲਦੀਪ ਸਿੰਘ ਨੂੰ ਸ਼ਾਮਲਾਟ ਜ਼ਮੀਨ ਦੇ ਤਬਾਦਲੇ ਸਬੰਧੀ ਆਰਡਰ ਜਲਦੀ ਪਾਸ ਕਰਨ ਦੀ ਬੇਨਤੀ ਪਹੁੰਚਾਈ ਗਈ। ਕੁਲਦੀਪ ਸਿੰਘ ਨੇ ਮੰਨਿਆ ਕਿ ਉਸ ਬੇਨਤੀ ਤੋਂ ਬਾਅਦ ਆਪਣੀ ਸੇਵਾਮੁਕਤੀ ਤੋਂ ਇਕ ਦਿਨ ਪਹਿਲਾਂ 27.02.2023 ਨੂੰ ਸ਼ਾਮਲਾਟ ਜ਼ਮੀਨ ਦੇ ਨਿੱਜੀ ਦਾਅਵੇਦਾਰਾਂ ਦੇ ਹੱਕ ਵਿਚ ਆਰਡਰ ਪਾਸ ਕਰ ਦਿੱਤਾ। ਕਰੈਸ਼ਰ ਮਾਲਕ ਨਿਪੁਣ ਮਹਾਜਨ ਨੇ ਖੁਲਾਸਾ ਕੀਤਾ ਕਿ ਇਸ ਖਣਿਜ ਭਰਪੂਰ ਸ਼ਾਮਲਾਟ ਜ਼ਮੀਨ ’ਤੇ ਕਬਜ਼ਾ ਲੈਣ ਲਈ ਉਸ ਨੇ ਐਫ.ਆਈ.ਆਰ. ’ਚ ਨਾਮਜ਼ਦ ਦੋਸ਼ੀਆਂ ਨਾਲ ਪਾਵਰ ਆਫ ਅਟਾਰਨੀ ਅਤੇ ਖਰੀਦ ਸਮਝੌਤੇ ਕੀਤੇ ਅਤੇ ਉਨ੍ਹਾਂ ਨੂੰ ਬੈਂਕ ਖਾਤਿਆਂ ਅਤੇ ਨਕਦ ਰਾਹੀਂ ਭੁਗਤਾਨ ਕੀਤਾ ਸੀ।
ਪਿਛਲੀ ਖ਼ਬਰ ਨਿਊਯਾਰਕ ਸ਼ਹਿਰ ਨੂੰ ਕਰੀਬ ਇਕ ਅਰਬ ਡਾਲਰ ਵਾਧੂ ਟੈਕਸ ਮਿਲਣ ਦੀ ਆਸ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਤੋਂ ਬਾਅਦ ਹੁਣ ਭਾਜਪਾ ਦੀ ‘ਸਮਰਸਤਾ ਸੰਕਲਪ ਯਾਤਰਾ’ 6 ਦਿਨਾਂ ’ਚ ਮਾਝਾ, ਦੋਆਬਾ ਤੇ ਮਾਲਵੇ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।