ਆਮ ਆਦਮੀ ਪਾਰਟੀ ਨੇ ਤਿੰਨ ਸ਼ਹਿਰਾਂ ਦੀਆਂ ਕੌਂਸਲ ਚੋਣਾਂ ਲਈ 30 ਉਮੀਦਵਾਰ ਐਲਾਨੇ
ਚੰਡੀਗੜ੍ਹ, 16 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) - ਪੰਜਾਬ ਦੇ ਤਿੰਨ ਸ਼ਹਿਰਾਂ ਬਾਘਾ ਪੁਰਾਣਾ, ਧਰਮਕੋਟ (ਮੋਗਾ) ਅਤੇ ਪਟਿਆਲਾ ਵਿਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤਹਿਤ ਪਾਰਟੀ ਨੇ ਬਾਘਾ ਪੁਰਾਣਾ ਲਈ 14, ਧਰਮਕੋਟ ਲਈ 7 ਅਤੇ ਪਟਿਆਲਾ ਲਈ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਚੰਡੀਗੜ੍ਹ, 16 ਨਵੰਬਰ (ਸੁਖਵਿੰਦਰ ਸਿੰਘ ਸ਼ਾਨ) - ਪੰਜਾਬ ਦੇ ਤਿੰਨ ਸ਼ਹਿਰਾਂ ਬਾਘਾ ਪੁਰਾਣਾ, ਧਰਮਕੋਟ (ਮੋਗਾ) ਅਤੇ ਪਟਿਆਲਾ ਵਿਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤਹਿਤ ਪਾਰਟੀ ਨੇ ਬਾਘਾ ਪੁਰਾਣਾ ਲਈ 14, ਧਰਮਕੋਟ ਲਈ 7 ਅਤੇ ਪਟਿਆਲਾ ਲਈ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਦਸਤਖ਼ਤਾਂ ਹੇਠ ਵੱਖ-ਵੱਖ ਸ਼ਹਿਰਾਂ ਲਈ 30 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਅਨੁਸਾਰ ਬਾਘਾ ਪੁਰਾਣਾ ਦੀ ਨਗਰ ਕੌਂਸਲ ਲਈ 14 ਉਮੀਦਵਾਰਾਂ ਨੂੰ ਪਾਰਟੀ ਟਿਕਟਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚ ਵਾਰਡ ਨੰਬਰ 1 ਤੋਂ ਲਖਵੀਰ ਕੌਰ, 2 ਤੋਂ ਕੁਲਵੰਤ ਸਿੰਘ, 3 ਤੋਂ ਧਰਮਿੰਦਰ ਸਿੰਘ ਰੱਖੜਾ, 4 ਤੋਂ ਸਰਬਜੀਤ ਕੌਰ, 5 ਤੋਂ ਕੁਲਦੀਪ ਕੌਰ, 6 ਤੋਂ ਮਨਦੀਪ ਕੱਕੜ, 8 ਤੋਂ ਕਮਲ ਕੁਮਾਰ, 9 ਤੋਂ ਸੋਨੀਆ ਗੁਪਤਾ, 10 ਤੋਂ ਤਰੁੱਣ ਮਿੱਤਲ, 11 ਤੋਂ ਰਾਣੀ ਅਰੋੜਾ, 12 ਤੋਂ ਸੋਨੀਆ, 13 ਤੋਂ ਰਾਜਾ ਘਾਰੂ, 14 ਤੋਂ ਅਮਨਦੀਪ ਕੌਰ ਅਤੇ ਵਾਰਡ ਨੰਬਰ 15 ਤੋਂ ਪ੍ਰਿਥੀ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਜਦੋਂਕਿ ਧਰਮਕੋਟ ਦੀ ਨਗਰ ਕੌਂਸਲ ਲਈ 7 ਵਾਰਡਾਂ ਲਈ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਅਨੁਸਾਰ ਵਾਰਡ ਨੰਬਰ 1 ਤੋਂ ਹਰਪ੍ਰੀਤ ਸਿੰਘ ਰਿੱਕੀ, 2 ਤੋਂ ਗੀਤਾ ਰਾਣੀ, 3 ਤੋਂ ਗੁਰਮੇਲ ਸਿੰਘ, 4 ਤੋਂ ਬੀਬਾ ਗੁਰਮੇਲ ਕੌਰ, ਵਾਰਡ ਨੰਬਰ 7 ਤੋਂ ਅੰਮ੍ਰਿਤਪਾਲ ਸਿੰਘ, 9 ਤੋਂ ਗੁਰਮੀਤ ਸਿੰਘ ਮਖੀਜਾ ਅਤੇ ਵਾਰਡ ਨੰਬਰ 13 ਤੋਂ ਸੁਖਵਿੰਦਰ ਕੌਰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਨਗਰ ਨਿਗਮ ਪਟਿਆਲਾ ਦੇ 9 ਵਾਰਡਾਂ ਲਈ ਉਮੀਦਵਾਰ ਐਲਾਨੇ ਗਏ ਹਨ। ਜਿਨ੍ਹਾਂ ਵਿਚ ਵਾਰਡ ਨੰਬਰ 4 ਤੋਂ ਮਨਦੀਪ ਵਿਰਦੀ, 6 ਤੋਂ ਜਸਬੀਰ ਗਾਂਧੀ, ਵਾਰਡ ਨੰਬਰ 12 ਤੋਂ ਜਗਦੀਪ ਜੱਗਾ, 14 ਤੋਂ ਗੁਰਕ੍ਰਿਪਾਲ ਸਿੰਘ, 15 ਤੋਂ ਪਰਵਿੰਦਰ ਕੌਰ, 16 ਤੋਂ ਜਸਵੰਤ ਸਿੰਘ, 22 ਤੋਂ ਗੀਤਕਾ ਰਾਜਿੰਦਰ ਰਾਜੂ, 26 ਤੋਂ ਕੁਲਵੰਤ ਲਾਲਕਾ ਅਤੇ ਵਾਰਡ ਨੰਬਰ 28 ਤੋਂ ਹਰਿੰਦਰ ਕੋਹਲੀ ਆਪ ਦੇ ਉਮੀਦਵਾਰ ਹੋਣਗੇ।