17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਤਿੰਨ ਬ੍ਰਿਟਿਸ਼ ਅਦਾਲਤੀ ਹੁਕਮਾਂ ਮਗਰੋਂ ਮਾਂ ਨੂੰ ਮਿਲੇਗੀ ਚਾਰ ਸਾਲਾ ਧੀ ਦੀ ਸਾਂਭ ਸੰਭਾਲ

ਚੰਡੀਗੜ੍ਹ, 16 ਨਵੰਬਰ (ਪ੍ਰੋ: ਅਵਤਾਰ ਸਿੰਘ)–ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਾਰ ਸਾਲਾ ਬੱਚੀ ਦੀ ਨਿਗਰਾਨੀ ਮਾਂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮਾਪਿਆਂ ਵਿਚਾਲੇ ਚੱਲ ਰਿਹਾ ਵਿਵਾਦ ਬੱਚੇ ਦੇ ਹਿੱਤਾਂ ਅਤੇ ਭਲਾਈ ਤੋਂ ਉੱਪਰ ਨਹੀਂ ਹੋ ਸਕਦਾ।

ਅਜੀਤ ਡੈਸਕ 17-11-2026
ਚੰਡੀਗੜ੍ਹ, 16 ਨਵੰਬਰ (ਪ੍ਰੋ: ਅਵਤਾਰ ਸਿੰਘ)–ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚਾਰ ਸਾਲਾ ਬੱਚੀ ਦੀ ਨਿਗਰਾਨੀ ਮਾਂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮਾਪਿਆਂ ਵਿਚਾਲੇ ਚੱਲ ਰਿਹਾ ਵਿਵਾਦ ਬੱਚੇ ਦੇ ਹਿੱਤਾਂ ਅਤੇ ਭਲਾਈ ਤੋਂ ਉੱਪਰ ਨਹੀਂ ਹੋ ਸਕਦਾ। ਅਦਾਲਤ ’ਚ ਸੁਣਵਾਈ ਦੌਰਾਨ ਇਕ ਭਾਵੁਕ ਪਲ ਵੀ ਸਾਹਮਣੇ ਆਇਆ, ਜਦੋਂ ਬੱਚੀ ਨੂੰ ਮਾਂ ਕੋਲ ਜਾਣ ਲਈ ਕਿਹਾ ਗਿਆ ਤਾਂ ਉਹ ਤੁਰੰਤ ਅੱਗੇ ਨਹੀਂ ਵਧੀ। ਉਸ ਨੇ ਪਹਿਲਾਂ ਪਿਤਾ ਵੱਲ ਦੇਖਿਆ, ਜਿਵੇਂ ਉਨ੍ਹਾਂ ਦੀ ਸਹਿਮਤੀ ਦੀ ਉਡੀਕ ਕਰ ਰਹੀ ਹੋਵੇ। ਅਦਾਲਤ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਉਹ ਹੌਲੀ-ਹੌਲੀ ਮਾਂ ਦੀ ਗੋਦ ਵਿਚ ਚਲੀ ਗਈ। ਜਸਟਿਸ ਵਿਕਰਮ ਅਗਰਵਾਲ ਨੇ ਮਾਂ ਵਲੋਂ ਦਾਇਰ ਬੰਦੀ ਪ੍ਰਤੱਖੀਕਰਨ ਪਟੀਸ਼ਨ ਮਨਜ਼ੂਰ ਕਰਦਿਆਂ ਨਿਰਦੇਸ਼ ਦਿੱਤਾ ਕਿ 18 ਨਵੰਬਰ ਨੂੰ ਸਵੇਰੇ 11 ਵਜੇ ਬੱਚੀ ਦੀ ਨਿਗਰਾਨੀ (ਸਾਂਭ ਸੰਭਾਲ) ਮਾਂ ਨੂੰ ਸੌਂਪੀ ਜਾਵੇ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਹੁਕਮ ਦੀ ਪਾਲਣਾ ਨਾ ਹੋਈ ਤਾਂ ਨਵਾਂਸ਼ਹਿਰ ਦੇ ਸੀਨੀਅਰ ਪੁਲਿਸ ਕਪਤਾਨ ਅਤੇ ਸੰਬੰਧਿਤ ਥਾਣੇ ਦੇ ਮੁਖੀ ਨੂੰ ਬੱਚੀ ਦੀ ਸਪੁਰਦਗੀ ਯਕੀਨੀ ਬਣਾਉਣੀ ਪਵੇਗੀ। ਮਾਮਲੇ ਅਨੁਸਾਰ ਅਪ੍ਰੈਲ 2022 ਵਿਚ ਬ੍ਰਿਟੇਨ ਵਿਚ ਜਨਮੀ ਬੱਚੀ ਨੂੰ ਉਸ ਦਾ ਪਿਤਾ ਜੂਨ 2025 ਵਿਚ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਦੇ ਬਹਾਨੇ ਭਾਰਤ ਲੈ ਕੇ ਆਇਆ ਸੀ। ਮਾਂ ਦਾ ਦੋਸ਼ ਹੈ ਕਿ ਪਿਤਾ ਬੱਚੀ ਨੂੰ ਆਪਣੇ ਮਾਪਿਆਂ ਕੋਲ ਛੱਡ ਕੇ ਖੁਦ ਬ੍ਰਿਟੇਨ ਵਾਪਸ ਚਲਾ ਗਿਆ, ਜਦਕਿ ਉਹ ਉਥੇ ਨੌਕਰੀ ਕਰਦੀ ਹੈ। ਇਸ ਮਾਮਲੇ ਵਿਚ ਇੰਗਲੈਂਡ ਅਤੇ ਵੇਲਜ਼ ਦੀ ਉੱਚ ਅਦਾਲਤ ਵਲੋਂ ਬੱਚੀ ਨੂੰ ਬ੍ਰਿਟੇਨ ਵਾਪਸ ਲਿਆਉਣ ਸਬੰਧੀ ਤਿੰਨ ਹੁਕਮ ਜਾਰੀ ਕੀਤੇ ਗਏ ਸਨ। 25 ਮਾਰਚ ਨੂੰ ਅਦਾਲਤ ਨੇ ਮੁੱਢਲੇ ਤੌਰ ’ਤੇ ਮੰਨਿਆ ਸੀ ਕਿ ਬੱਚੀ ਨੂੰ ਗਲਤ ਤਰੀਕੇ ਨਾਲ ਭਾਰਤ ਲਿਆਂਦਾ ਗਿਆ ਅਤੇ ਮਾਂ ਨੂੰ ਉਸ ਦੇ ਮਾਪਿਆਂ ਵਜੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਤੋਂ ਵਾਂਝਾ ਕੀਤਾ ਗਿਆ। ਦੂਜੇ ਪਾਸੇ ਪਿਤਾ ਨੇ ਦਲੀਲ ਦਿੱਤੀ ਕਿ ਬੱਚੀ ਨੂੰ ਭਾਰਤ ਲਿਆਉਣ ਲਈ ਮਾਂ ਦੀ ਸਹਿਮਤੀ ਸੀ ਅਤੇ ਬ੍ਰਿਟੇਨ ਵਿਚ ਉਸ ਦੀ ਦੇਖਭਾਲ ਦੀ ਮੁੱਖ ਜ਼ਿੰਮੇਵਾਰੀ ਵੀ ਉਹੀ ਨਿਭਾਉਂਦਾ ਸੀ। ਉਸ ਨੇ ਮਾਂ ’ਤੇ ਵਿਆਹ ਤੋਂ ਬਾਹਰ ਸਬੰਧ ਹੋਣ ਅਤੇ ਮਾਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਾ ਕਰਨ ਦੇ ਦੋਸ਼ ਵੀ ਲਗਾਏ। ਬ੍ਰਿਟੇਨ ਵਾਪਸ ਜਾਣ ਦੀ ਸੂਰਤ ਵਿਚ ਪਿਤਾ ਹਰ ਐਤਵਾਰ ਦੋ ਘੰਟੇ ਬੱਚੀ ਨੂੰ ਮਿਲ ਸਕੇਗਾ, ਬਸ਼ਰਤੇ ਬ੍ਰਿਟਿਸ਼ ਅਦਾਲਤ ਦੇ ਹੁਕਮ ਇਸ ਦੀ ਇਜਾਜ਼ਤ ਦੇਣ। ਜੇਕਰ ਬੱਚੀ ਭਾਰਤ ਵਿਚ ਰਹਿੰਦੀ ਹੈ ਤਾਂ ਪਿਤਾ ਵੀਡੀਓ ਕਾਲ ਰਾਹੀਂ 15 ਤੋਂ 30 ਮਿੰਟ ਤੱਕ ਉਸ ਨਾਲ ਗੱਲਬਾਤ ਕਰ ਸਕੇਗਾ।
ਪਿਛਲੀ ਖ਼ਬਰ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਦਾ ਸਮਾਂ ਤਬਦੀਲ ਅਗਲੀ ਖ਼ਬਰ ਪਠਾਨਕੋਟ ’ਚ ਬੰਦੂਕ ਦਿਖਾ ਕੇ ਐਕਸ.ਯੂ.ਵੀ. ਕਾਰ ਖੋਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।