20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸ੍ਰੀ ਨਨਕਾਣਾ ਸਾਹਿਬ ’ ਚ 24 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਡੇਢ ਕਿੱਲੋਮੀਟਰ ਲੰਬੇ ਰਸਤੇ ’ਤੇ ਵਿਛਾਇਆ ਜਾਵੇਗਾ ਲਾਲ ਕਾਲੀਨ

ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 24 ਨਵੰਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ’ਚ ਪਾਕਿਸਤਾਨ ਦੇ ਮੁਸਲਿਮ ਸ਼ਰਧਾਲੂ ਸਈਅਦ ਜ਼ਮੀਲ ਅੱਬਾਸ ਨਕਵੀ ਦੇ ਪਰਿਵਾਰ ਵਲੋਂ ਭੇਟ ਕੀਤੇ ਗਏ ਲਗਭਗ ਡੇਢ ਕਿੱਲੋਮੀਟਰ ਲੰਬੇ 9 ਲਾਲ ਕਾਲੀਨ ਵਿਛਾਏ ਜਾਣਗੇ। ਜ਼ਿਕਰਯੋਗ ਹੈ ਕਿ 11 ਸਾਲਾਂ ਤੱਕ ਇਹ ਸੇਵਾ ਕਰਦੇ ਰਹੇ ਸਈਅਦ ਨਕਵੀ ਦਾ 22 ਦਸੰਬਰ 2025 ਨੂੰ ਲੰਬੀ ਚੱਲੀ ਬਿਮਾਰੀ ਦੇ ਬਾਅਦ ਲਾਹੌਰ ’ਚ ਦੇਹਾਂਤ ਹੋ ਗਿਆ ਸੀ।

ਅਜੀਤ ਡੈਸਕ 20-11-2026
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 24 ਨਵੰਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ’ਚ ਪਾਕਿਸਤਾਨ ਦੇ ਮੁਸਲਿਮ ਸ਼ਰਧਾਲੂ ਸਈਅਦ ਜ਼ਮੀਲ ਅੱਬਾਸ ਨਕਵੀ ਦੇ ਪਰਿਵਾਰ ਵਲੋਂ ਭੇਟ ਕੀਤੇ ਗਏ ਲਗਭਗ ਡੇਢ ਕਿੱਲੋਮੀਟਰ ਲੰਬੇ 9 ਲਾਲ ਕਾਲੀਨ ਵਿਛਾਏ ਜਾਣਗੇ। ਜ਼ਿਕਰਯੋਗ ਹੈ ਕਿ 11 ਸਾਲਾਂ ਤੱਕ ਇਹ ਸੇਵਾ ਕਰਦੇ ਰਹੇ ਸਈਅਦ ਨਕਵੀ ਦਾ 22 ਦਸੰਬਰ 2025 ਨੂੰ ਲੰਬੀ ਚੱਲੀ ਬਿਮਾਰੀ ਦੇ ਬਾਅਦ ਲਾਹੌਰ ’ਚ ਦੇਹਾਂਤ ਹੋ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰ ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਕਿਆਰਾ ਸਾਹਿਬ ਤੱਕ ਸਜਾਇਆ ਜਾਂਦਾ ਹੈ। ਇਸ ਸਾਰੇ ਰਸਤੇ ਸਮੇਤ ਹੋਰਨਾ ਗੁਰਦੁਆਰਿਆਂ ਨੂੰ ਜਾਂਦੇ ਰਸਤਿਆਂ ’ਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਉਕਤ ਪਰਿਵਾਰ ਵਲੋਂ ਹਰ ਸਾਲ ਭੇਟ ਕੀਤਾ ਗਿਆ ਲਾਲ ਰੰਗ ਦਾ ਨਵਾਂ ਕਲੀਨ ਵਿਛਾਇਆ ਜਾਂਦਾ ਹੈ। ਜ਼ਿਲ੍ਹਾ ਮੰਡੀ ਬਹਾਉੱਦੀਨ ਦੇ ਰਹਿਣ ਵਾਲੇ ਐੱਸ. ਟੀ. ਐੱਚ. ਐੱਨ. ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਸਈਅਦ ਨਕਵੀ ਲਾਹੌਰ ਦੇ ਰਾਇਲ ਸਵਿਸ ਸਮੇਤ ਕਈ ਪੰਜ ਤਾਰਾ ਹੋਟਲਾਂ, ਮਿਲਾਂ ਅਤੇ ਮੰਡੀਆਂ ਦੇ ਮਾਲਕ ਸਨ। ਉਨ੍ਹਾਂ ਵਲੋਂ ਹਰ ਸਾਲ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤ ਲਈ ਹਜ਼ਾਰਾਂ ਦੀ ਗਿਣਤੀ ’ਚ ਚਾਂਦੀ ਦੇ ਕੜੇ ਅਤੇ ਛੱਲੇ ਸ਼ੱਕਰ ਦੇ ਡੱਬਿਆਂ ’ਚ ਰੱਖ ਕੇ ਭੇਟ ਕੀਤੇ ਜਾਂਦੇ ਸਨ। ਉਨ੍ਹਾਂ ਵਲੋਂ ਲਾਹੌਰ ਤੋਂ ਵਾਇਆ ਸ੍ਰੀ ਨਨਕਾਣਾ ਸਾਹਿਬ ਸ਼ੋਰ ਕੋਟ ਜਾਣ ਵਾਲੀ ਰੇਲ ਗੱਡੀ ਹਾਲ ਹੀ ’ਚ ਖਰੀਦੀ ਗਈ ਸੀ ਅਤੇ ਉਨ੍ਹਾਂ ਨੇ ਇਸ ਗੱਡੀ ਦਾ ਨਾਂ ‘ਗੁਰੂ ਨਾਨਕ ਐਕਸਪ੍ਰੈੱਸ’ ਰੱਖਣ ਦਾ ਐਲਾਨ ਕੀਤਾ ਸੀ।
ਪਿਛਲੀ ਖ਼ਬਰ ਵੈਦਬਾਣ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਦਾ 1,65,000 ਰੁਪਏ ਦਾ ਪ੍ਰੀਮੀਅਮ ਚਵਨਪ੍ਰਾਸ਼ ਚਰਚਾ ’ਚ ਅਗਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੰਛੀਆਂ ਦੀ ਭਰਮਾਰ, ਉਡਾਣਾਂ ਦੀ ਸੁਰੱਖਿਆ ਨੂੰ ਖ਼ਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।