26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜੀਓ ਵਲੋਂ ਨਵੇਂ ਸਾਲ ਦੀ ਪੇਸ਼ਕਸ਼- 399 ਰੁਪਏ ’ਚ ਅਸੀਮਤ 4ਜੀ-5ਜੀ ਡਾਟਾ

ਚੰਡੀਗੜ੍ਹ, 25 ਨਵੰਬਰ (ਅ. ਬ.)

ਅਜੀਤ ਡੈਸਕ 26-11-2026
ਚੰਡੀਗੜ੍ਹ, 25 ਨਵੰਬਰ (ਅ.ਬ.)- ਨਵਾਂ ਸਾਲ ਆਉਣ ਵਿਚ ਅਜੇ ਸਮਾਂ ਹੈ, ਪਰ ਜੀਓ ਨੇ ਆਪਣੇ ਗਾਹਕਾਂ ਲਈ ‘ਨੋ ਡਾਟਾ ਲਿਮਟ’ (ਬਿਨਾਂ ਡਾਟਾ ਸੀਮਾ ਵਾਲੀ) ਨਵੇਂ ਸਾਲ ਦੀ ਪੇਸ਼ਕਸ਼ ਪੇਸ਼ ਕਰ ਦਿੱਤੀ ਹੈ। ਕੰਪਨੀ ਨੇ ‘ਹੈਪੀ ਨਿਊ ਯੀਅਰ 2.0’ ਤਹਿਤ ਅਸੀਮਤ (ਅਣ-ਲਿਮਟਡ) 4ਜੀ ਅਤੇ 5ਜੀ ਡਾਟਾ ਵਾਲੇ ਨਵੇਂ ਪਲਾਨ ਲਾਂਚ ਕੀਤੇ ਹਨ। ਇਸ ਵਿਚ ਸਭ ਤੋਂ ਖਾਸ ਹੈ 399 ਰੁਪਏ ਵਾਲਾ ਨਵਾਂ ਫਲੈਗਸ਼ਿਪ ਪਲਾਨ, ਜਿਸ ਰਾਹੀਂ ਉਪਭੋਗਤਾ 28 ਦਿਨਾਂ ਤੱਕ ਬਿਨਾਂ ਕਿਸੇ ਡਾਟਾ ਸੀਮਾ ਦੇ 4ਜੀ-5ਜੀ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ। ਇਸ ਵਿਚ ਮੁਫ਼ਤ ਵਾਇਸ ਕਾਲਿੰਗ ਅਤੇ ਰੋਜ਼ਾਨਾ 100 ਐਸ.ਐਮ.ਐਸ. ਵੀ ਸ਼ਾਮਿਲ ਹਨ, ਜਿਸ ਦਾ ਮਤਲਬ ਹੈ ਕਿ ਤੁਸੀਂ ਡਾਟਾ ਖਤਮ ਹੋਣ ਦੀ ਚਿੰਤਾ ਕੀਤੇ ਬਿਨਾਂ ਵੀਡੀਓ ਸਟ੍ਰੀਮਿੰਗ, ਗੇਮਿੰਗ ਜਾਂ ਸੋਸ਼ਲ ਮੀਡੀਆ ਦਾ ਆਨੰਦ ਲੈ ਸਕਦੇ ਹੋ। ਜੀਓ ਨੇ ਇਹ ਪੇਸ਼ਕਸ਼ ਆਪਣੀ 10ਵੀਂ ਵਰ੍ਹੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਪੇਸ਼ ਕੀਤੀ ਹੈ। ਜਿਹੜੇ ਲੋਕ ਹਰ ਮਹੀਨੇ ਰੀਚਾਰਜ ਕਰਵਾਉਣ ਦੇ ਝੰਜਟ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਲਈ ਜੀਓ ਨੇ 3,999 ਰੁਪਏ ਦਾ ਸਾਲਾਨਾ ਪਲਾਨ ਵੀ ਪੇਸ਼ ਕੀਤਾ ਹੈ। ਸਿਰਫ਼ ਇਕ ਵਾਰ ਰੀਚਾਰਜ ਕਰਵਾਉਣ ’ਤੇ ਪੂਰੇ 365 ਦਿਨਾਂ ਲਈ ਅਸੀਮਤ 4ਜੀ-5ਜੀ ਡਾਟਾ ਮਿਲੇਗਾ, ਜਿਸ ਦੇ ਨਾਲ ਮੁਫ਼ਤ ਵਾਇਸ ਕਾਲਿੰਗ ਅਤੇ ਰੋਜ਼ਾਨਾ 100 ਐਸ.ਐਮ.ਐਸ. ਦੀ ਸਹੂਲਤ ਵੀ ਸ਼ਾਮਲ ਹੈ। ਇਨ੍ਹਾਂ ਦੋਵਾਂ ਪਲਾਨਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ 4ਜੀ ਅਤੇ 5ਜੀ ਦੋਵਾਂ ਨੈੱਟਵਰਕਾਂ ’ਤੇ ਅਸੀਮਤ ਡਾਟਾ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਮਨੋਰੰਜਨ, ਡਿਜ਼ਾਈਨ ਟੂਲਸ ਅਤੇ ਕਲਾਉਡ ਸਟੋਰੇਜ ਨਾਲ ਜੁੜੇ ਕਈ ਡਿਜੀਟਲ ਲਾਭ ਵੀ ਮਿਲਦੇ ਹਨ।
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਭੁਪੇਂਦਰ ਪਟੇਲ ਅਤੇ ਡਿਪਟੀ ਮੁੱਖ ਮੰਤਰੀ ਸ... ਅਗਲੀ ਖ਼ਬਰ ਭਾਜਪਾ ਤੇ ਬਾਦਲ ਦਲ ਦੇ ਗੱਠਜੋੜ ’ਚ ਸਿੱਖਾਂ ਦੇ ਭਲੇ ਵਾਲੀ ਕੋਈ ਗੱਲ ਨਹੀਂ-ਦਲ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।