26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਆਈ.ਬੀ.ਐਮ. ਨੇ ਐਚ-1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਦੀ ਸਪਾਂਸਰਸ਼ਿਪ ’ਤੇ ਲਗਾਈ ਰੋਕ

ਨਵੀਂ ਦਿੱਲੀ, 26 ਨਵੰਬਰ (ਇੰਟ.) -ਦਿੱਗਜ ਤਕਨਾਲੋਜੀ ਕੰਪਨੀ ਆਈ.

ਅਜੀਤ ਡੈਸਕ 27-11-2026
ਨਵੀਂ ਦਿੱਲੀ, 26 ਨਵੰਬਰ (ਇੰਟ.)-ਦਿੱਗਜ ਤਕਨਾਲੋਜੀ ਕੰਪਨੀ ਆਈ.ਬੀ.ਐਮ. ਨੇ ਅਮਰੀਕਾ ’ਚ ਆਪਣੇ ਕੰਸਲਟਿੰਗ ਡਿਵੀਜ਼ਨ ਦੇ ਜ਼ਿਆਦਾਤਰ ਅਹੁਦਿਆਂ ਲਈ ਵਰਕ ਵੀਜ਼ਾ ਤੇ ਗ੍ਰੀਨ ਕਾਰਡ ਸਪਾਂਸਰ ਕਰਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਇਸ ਵਿਭਾਗ ਵਿਚ 1.50 ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇਸ ਫ਼ੈਸਲੇ ਦਾ ਸਿੱਧਾ ਅਸਰ ਅਮਰੀਕਾ ਦੇ ਤਕਨਾਲੋਜੀ ਖੇਤਰ ਵਿਚ ਕੰਮ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ’ਤੇ ਪੈ ਸਕਦਾ ਹੈ। ਕੰਪਨੀ ਨੇ ਪ੍ਰਭਾਵਿਤ ਕਰਮਚਾਰੀਆਂ ਸਾਹਮਣੇ ਦੋ ਵਿਕਲਪ ਰੱਖੇ ਹਨ। ਉਹ ਜਾਂ ਤਾਂ ਅਮਰੀਕਾ ਛੱਡ ਕੇ ਕਿਸੇ ਹੋਰ ਦੇਸ਼ ਤੋਂ ਕੰਪਨੀ ਲਈ ਕੰਮ ਕਰਨਾ ਜਾਰੀ ਰੱਖ ਸਕਦੇ ਹਨ ਜਾਂ ਫਿਰ ਆਪਣੀ ਨੌਕਰੀ ਛੱਡ ਸਕਦੇ ਹਨ। ਕੰਪਨੀ ਨੇ ਪ੍ਰਭਾਵਿਤ ਕਰਮਚਾਰੀਆਂ ਨੂੰ ਤੁਰੰਤ ਨੌਕਰੀ ਤੋਂ ਕੱਢਣ ਦੀ ਬਜਾਏ ਤਬਦੀਲੀ ਲਈ ਸਾਲ ਦੇ ਅੰਤ ਤੱਕ, ਯਾਨੀ 31 ਦਸੰਬਰ 2026 ਤੱਕ ਦਾ ਸਮਾਂ ਦਿੱਤਾ ਹੈ।
ਪਿਛਲੀ ਖ਼ਬਰ ਯੂਥ ਕਾਂਗਰਸ ਵਲੋਂ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਅਗਲੀ ਖ਼ਬਰ ‘ਆਪ’ ਦੀ ਰੈਲੀ ਤੋਂ ਪਹਿਲਾਂ ਕੌਫੀ ਮਸ਼ੀਨ ਫਟਣ ਨਾਲ ਮਜ਼ਦੂਰ ਦੀ ਮੌਤ ਮੋਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।