16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੋਗਾ-ਕੋਟ ਈਸੇ ਖਾਂ ਮੁੱਖ ਮਾਰਗ 'ਤੇ ਬੱਸ ਦਾ ਸੰਤੁਲਨ ਵਿਗੜਿਆ <br/>

drinking water
ਅਜੀਤ ਡੈਸਕ 25-01-2026
ਕੋਟ ਈਸੇ ਖਾਂ, 24 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਮੋਗਾ-ਕੋਟ ਈਸੇ ਖਾਂ ਮੁੱਖ ਮਾਰਗ 'ਤੇ ਪਿੰਡ ਭਾਗਪੁਰ ਗਗੜਾ ਦੀ ਨਹਿਰ ਕੋਲ ਇਕ ਬੱਸ ਦਾ ਸੰਤੁਲਨ ਵਿਗੜ ਜਾਣ 'ਤੇ ਵੱਡਾ ਹਾਦਸਾ ਹੋਣ ਮਸਾਂ ਟਲਿਆ | ਜਾਣਕਾਰੀ ਅਨੁਸਾਰ ਦੁਪਹਿਰ ਮੌਕੇ ਸਵਾਰੀਆਂ ਦੀ ਭਰੀ ਸਰਕਾਰੀ ਬੱਸ ਜੋ ਮੋਗਾ ਤੋਂ ਕੋਟ ਈਸੇ ਖਾਂ ਵਾਲੇ ਪਾਸੇ ਜਾ ਰਹੀ ਸੀ ਤੇ ਜਦੋਂ ਗਗੜਾ ਦੀ ਨਹਿਰ ਕੋਲ ਪੁਲੀ ਕਰਾਸ ਕਰਨ ਲੱਗੀ ਤਾਂ ਜੰਪ ਜ਼ਿਆਦਾ ਆਉਣ ਕਾਰਨ ਬੱਸ ਦਾ ਕੋਈ ਪਾਰਟ ਖੁੱਲ੍ਹ ਗਿਆ ਤੇ ਬੱਸ ਬੇਕਾਬੂ ਹੋ ਕੇ ਨਹਿਰ ਦੇ ਨਜ਼ਦੀਕ ਇਕ ਪਾਸੇ ਵੱਲ ਹੋ ਗਈ, ਜੋ ਬੱਸ ਡਰਾਈਵਰ ਵਲੋਂ ਬੜੀ ਮੁਸ਼ਕਿਲ ਨਾਲ ਕੰਟਰੋਲ ਕੀਤਾ ਗਿਆ | ਗ਼ਨੀਮਤ ਇਹ ਰਹੀ ਕਿ ਜੇ ਅੱਗੋਂ ਜਾਂ ਪਿੱਛੋਂ ਕੋਈ ਹੋਰ ਗੱਡੀ ਵਗ਼ੈਰਾ ਆ ਰਹੀ ਹੁੰਦੀ ਤਾਂ ਹੋਰ ਵੱਡਾ ਹਾਦਸਾ ਹੋ ਸਕਦਾ ਸੀ | ਦੱਸਣਾ ਬਣਦਾ ਹੈ ਕਿ ਭਾਗਪੁਰ ਗਗੜਾ ਦੀ ਨਹਿਰ ਕੋਲ ਇਸੇ ਸੜਕ 'ਤੇ ਕਈ ਵਾਰ ਹਾਦਸੇ ਹੋ ਜਾਂਦੇ ਹਨ ਤੇ ਆਮ ਲੋਕਾਂ ਦਾ ਵੀ ਰੋਸ ਹੈ ਕਿ ਸੜਕ ਬਣਾਉਣ ਸਮੇਂ ਪੁਲੀ ਕੋਲ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਮੁਸ਼ਕਿਲ ਲਗਾਤਾਰ ਬਰਕਰਾਰ ਹੈ |

ਪਿਛਲੀ ਖ਼ਬਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਮੋਗਾ ਪੁਲਿਸ ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ <br/> ਅਗਲੀ ਖ਼ਬਰ ਸੱਜਣ ਕੁਮਾਰ ਨੂੰ ਦੋ ਮਾਮਲਿਆਂ 'ਚ ਬਰੀ ਕਰਨਾ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ-ਸਨੀ ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।