05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

26 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਲ ਖ਼ਾਲਸਾ ਵੱਡੀ ਸ਼ਮੂਲੀਅਤ ਕਰੇਗਾ-ਆਗੂ <br/>

ਅਜੀਤ ਡੈਸਕ 25-01-2026
ਕੋਟ ਈਸੇ ਖਾਂ, 24 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਦਲ ਖ਼ਾਲਸਾ ਜ਼ਿਲ੍ਹਾ ਮੋਗਾ ਜਥੇਬੰਦੀ ਦੀ ਅਹਿਮ ਬੈਠਕ ਸਥਾਨਕ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਡਾ. ਕੁਲਜੀਤ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਐਗਜ਼ੈਕਟਿਵ ਕਮੇਟੀ ਦੇ ਆਗੂ ਜਗਜੀਤ ਸਿੰਘ ਖੋਸਾ, ਡਾ. ਸੁਰਜੀਤ ਸਿੰਘ ਖਾਲਸਤਾਨੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਵੱਖ-ਵੱਖ ਆਗੂਆਂ ਕਿਹਾ ਕਿ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਰਬੱਤ ਖ਼ਾਲਸਾ ਦੇ 40 ਸਾਲ ਪੂਰੇ ਹੋਣ 'ਤੇ ਉਸ ਇਤਿਹਾਸਕ ਫ਼ੈਸਲੇ ਦੀ ਯਾਦ ਨੂੰ ਮਨਾਉਣ ਲਈ ਚਾਰ ਪੰਥਕ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ 26 ਜਨਵਰੀ ਨੂੰ ਦਲ ਖ਼ਾਲਸਾ, ਅਕਾਲੀ ਦਲ ਅੰਮਿ੍ਤਸਰ, ਪੰਚ ਪ੍ਰਧਾਨੀ ਜਥਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸਾਂਝੇ ਤੌਰ 'ਤੇ ਸਮਾਗਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਦਲ ਖ਼ਾਲਸਾ ਵਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਸੁਰਜੀਤ ਸਿੰਘ ਖਾਲਸਤਾਨੀ ਨੇ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਸਮੁੱਚਾ ਖ਼ਾਲਸਾ ਪੰਥ ਫਿਰ ਉਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋ ਕੇ ਕੌਮ ਦੇ ਭਵਿੱਖ ਲਈ ਫ਼ੈਸਲੇ ਕਰੇ | ਇਸ ਮੌਕੇ ਐਗਜ਼ੈਕਟਿਵ ਕਮੇਟੀ ਮੈਂਬਰ ਜਗਜੀਤ ਸਿੰਘ ਖੋਸਾ ਨੇ ਕਿਹਾ ਕਿ ਸਿੱਖ ਸੰਘਰਸ਼ ਦੀਆਂ ਚਾਰ ਪ੍ਰਮੁੱਖ ਜਥੇਬੰਦੀਆਂ ਜੋ ਲੰਮੇ ਸਮੇਂ ਤੋਂ ਖ਼ਾਲਿਸਤਾਨ ਲਈ ਜੱਦੋ ਜਹਿਦ ਕਰ ਰਹੀਆਂ ਹਨ, ਨੇ ਮਿਲ ਕੇ ਐਲਾਨ ਕੀਤਾ ਕਿ ਸਿੱਖ ਸੰਗਤਾਂ ਦਾ ਵੱਡਾ ਇਕੱਠ ਆਉਣ ਵਾਲੀ 26 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਜੁੜੇਗਾ, ਜਿੱਥੇ ਖ਼ਾਲਿਸਤਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਬੰਦੀ ਸਿੰਘਾਂ ਦੀ ਬੰਦ ਖ਼ਲਾਸੀ ਅਤੇ ਪੰਥਕ ਜੱਦੋ-ਜਹਿਦ ਦੀ ਸਫਲਤਾ ਲਈ ਅਰਦਾਸ ਕੀਤੀ ਜਾਵੇਗੀ | ਮੋਗਾ ਜ਼ਿਲ੍ਹਾ ਦੇ ਮੀਤ ਪ੍ਰਧਾਨ ਡਾ. ਕੁਲਜੀਤ ਸਿੰਘ ਧਰਮਕੋਟ ਨੇ ਕਿਹਾ ਕਿ 328 ਪਾਵਨ ਸਰੂਪਾਂ ਸਮੇਤ ਪੰਥ ਨਾਲ ਜੁੜੇ ਅਹਿਮ ਅਤੇ ਭਖਵੇਂ ਮੁੱਦਿਆਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਸਫੋਟਕ ਹਾਲਾਤ ਬਣੇ ਹਨ | ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਦੇ 40 ਸਾਲ ਬਾਅਦ ਅੱਜ ਵੀ ਪੰਥਕ ਸ਼ਕਤੀ ਖਿੰਡੀ ਪਈ ਹੈ ਅਤੇ ਸਾਡਾ ਇਹ ਉਪਰਾਲਾ ਉਸ ਨੂੰ ਇਕੱਠੇ ਕਰਕੇ ਸਿੱਖ ਸੰਘਰਸ਼ ਦੇ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ |

ਪਿਛਲੀ ਖ਼ਬਰ 1984 ਸਿੱਖ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕਰਨਾ ਬੇਹੱਦ ਮੰਦਭਾਗਾ-ਡੱਲਾ <br/> ਅਗਲੀ ਖ਼ਬਰ ਡੀ.ਐਸ. ਬਲੌਸਮ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।