06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਿ੍ਸ਼ਨ ਬਰਗਾੜੀ ਦੀਆਂ ਯਾਦਾਂ ਨੂੰ ਸਮਰਪਿਤ ਪ੍ਰੋਗਰਾਮ ਭਲਕੇ <br/>

ਅਜੀਤ ਡੈਸਕ 25-01-2026
ਸਮਾਲਸਰ, 24 ਜਨਵਰੀ (ਗੁਰਜੰਟ ਕਲਸੀ ਲੰਡੇ)-ਪੰਜਾਬ ਦੇ ਪਹਿਲੇ ਸਰੀਰ ਦਾਨੀ ਅਤੇ ਤਰਕਸ਼ੀਲ ਸੋਸਾਇਟੀ ਦੇ ਨਾਇਕ ਮਰਹੂਮ ਕਿ੍ਸ਼ਨ ਬਰਗਾੜੀ ਦੀਆਂ ਯਾਦਾਂ ਨੂੰ ਸਮਰਪਿਤ 26 ਜਨਵਰੀ ਨੂੰ ਕਿ੍ਸ਼ਨ ਬਰਗਾੜੀ ਯਾਦਗਾਰੀ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਤਰਕਸ਼ੀਲ ਦਫ਼ਤਰ ਕੋਟਕਪੂਰਾ ਰੋਡ ਬਰਗਾੜੀ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਤਰਕਸ਼ੀਲ ਸੁਸਾਇਟੀ ਦੇ ਕਾਰਕੁਨ ਬੁਲਾਰੇ ਜਸਕਰਨ ਲੰਡੇ ਨੇ ਦੱਸਿਆ ਕਿ ਇਹ ਫ਼ੈਸਲਾ ਤਰਕਸ਼ੀਲ ਸੁਸਾਇਟੀ, ਪੰਜਾਬ ਦੇ ਸਮੂਹ ਅਗਾਂਹ ਵਧੂ ਲੋਕ, ਹਮਦਰਦਾਂ, ਪਾਠਕਾਂ, ਮਿੱਤਰਾਂ, ਸਨੇਹੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ 11 ਵਜੇ ਤੋਂ 1 ਵਜੇ ਤੱਕ ਹੋਵੇਗਾ | ਜਸਕਰਨ ਲੰਡੇ ਅਤੇ ਸਮੂਹ ਤਰਕਸ਼ੀਲ ਸੁਸਾਇਟੀ ਨੇ ਬੇਨਤੀ ਕੀਤੀ ਹੈ ਕਿ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸਮੇਂ ਸਿਰ ਪਹੁੰਚਣ ਦੀ ਕਿ੍ਪਾਲਤਾ ਕਰਨੀ | ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਰਣਜੀਤ ਸਿੰਘ, ਚੰਨਣ ਵਾਂਦਰ, ਰਾਜ ਮੱਲਾ, ਰਾਜਿੰਦਰ ਬਰਗਾੜੀ, ਅਮਨ ਬਰਗਾੜੀ, ਇਕਬਾਲ ਮਾੜੀ, ਕੁਲਦੀਪ ਮਾਣੰੂਕੇ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਲਾ ਖੱਤਰੀ ਸਭਾ ਮੋਗਾ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।