02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਪੁਲਿਸ ਫੋਰਸ ਨੇ ਕੱਢਿਆ ਫਲੈਗ ਮਾਰਚ

ਗਣਤੰਤਰ ਦਿਵਸ ਦੇ ਸੰਬੰਧ 'ਚ ਡੀ.ਐਸ.ਪੀ. ਅਨਵਰ ਅਲੀ ਦੀ ਅਗਵਾਈ 'ਚ ਬੱਧਨੀ ਕਲਾਂ ਅਤੇ ਆਸ-ਪਾਸ ਦੇ ਪਿੰਡਾਂ 'ਚ ਫਲੈਗ ਮਾਰਚ ਕੱਢਦੇ ਹੋਏ ਪੁਲਿਸ ਫੋਰਸ ਦੇ ਜਵਾਨ | ਤਸਵੀਰ : ਸੰਜੀਵ ਕੋਛੜ<br/> 26-01-2026

ਬੱਧਨੀ ਕਲਾਂ, 25 ਜਨਵਰੀ (ਸੰਜੀਵ ਕੋਛੜ)-ਦੇਸ਼ ਭਰ 'ਚ ਮਨਾਏ ਜਾ ਰਹੇ ਗਣਤੰਤਰਤਾ ਦਿਵਸ ਸਮਾਰੋਹ ਸਬੰਧੀ ਜਿੱਥੇ ਸੂਬੇ ਭਰ 'ਚ ਪੁਲਿਸ ਫੋਰਸ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ, ਉੱਥੇ ਹੀ ਜ਼ਿਲ੍ਹਾ ਮੋਗਾ ਪੁਲਿਸ ਦੇ ਮੁਖੀ ਡਾ. ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਅਨਵਰ ਅਲੀ ਦੀ ਅਗਵਾਈ 'ਚ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ, ਥਾਣਾ ਅਜੀਤਵਾਲ ਦੇ ਮੁਖੀ ਰਾਜ ਸਿੰਘ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਪੂਰਨ ਸਿੰਘ ਵਲੋਂ ਤਿੰਨੇ ਥਾਣਿਆਂ, ਚੌਕੀਆਂ ਦੇ ਇੰਚਾਰਜਾਂ ਅਤੇ ਪੁਲਿਸ ਫੋਰਸ ਵਲੋਂ ਬੱਧਨੀ ਕਲਾਂ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਫਲੈਗ ਮਾਰਚ ਕੱਢਿਆ ਗਿਆ | ਇਸ ਸਮੇਂ ਡੀ.ਐਸ.ਪੀ. ਅਨਵਰ ਅਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਨਾਏ ਜਾ ਰਹੇ 26 ਜਨਵਰੀ ਗਣਤੰਤਰਤਾ ਦਿਵਸ ਮੌਕੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਾ ਚੁੱਕਣ ਦੇਣ, ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਲੋਕਾਂ 'ਚੋਂ ਕਿਸੇ ਕਿਸਮ ਦਾ ਡਰ ਭੈਅ ਖ਼ਤਮ ਕਰਨ ਅਤੇ ਹੁੱਲੜਬਾਜ਼ਾਂ ਨੂੰ ਨੱਥ ਪਾਉਣ ਲਈ ਜਿੱਥੇ ਇਹ ਫਲੈਗ ਮਾਰਚ ਕੱਢਿਆ ਗਿਆ ਹੈ, ਉੱਥੇ ਹੀ ਨਾਕੇ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਇਸ ਮੌਕੇ ਅਨਵਰ ਅਲੀ ਡੀ.ਐਸ.ਪੀ. ਦੇ ਰੀਡਰ ਸਰਬਣ ਸਿੰਘ, ਬਲਵੀਰ ਸਿੰਘ ਚੌਕੀ ਇੰਚਾਰਜ ਲੋਪੋ, ਹਰਜਿੰਦਰ ਸਿੰਘ ਸਹਾਇਕ ਥਾਣੇਦਾਰ, ਸੰਦੀਪ ਕੌੜਾ ਸਹਾਇਕ ਥਾਣੇਦਾਰ, ਸੰਤੋਖ ਸਿੰਘ ਸਹਾਇਕ ਥਾਣੇਦਾਰ, ਬੇਅੰਤ ਸਿੰਘ ਕਾਂਸਟੇਬਲ, ਜਗਸੀਰ ਸਿੰਘ ਕਾਂਸਟੇਬਲ ਸਮੇਤ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਨਿਰਵੈਰ ਸਿੰਘ ਸਰਪੰਚ ਨੇ ਸਿਹਤ ਬੀਮਾ ਕਾਰਡ ਬਣਨੇ ਸ਼ੁਰੂ ਕਰਵਾਏ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੂਰੀ ਤਰ੍ਹਾਂ ਧੋਖਾਧੜੀ-ਅਨਿਲ ਸਰੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।