ਸਮਾਧ ਭਾਈ, 13 ਫਰਵਰੀ (ਜਗਰੂਪ ਸਿੰਘ ਸਰੋਆ)-ਭਾਈ ਬਚਨ ਸਿੰਘ ਕੁਸ਼ਤੀ ਅਖਾੜਾ ਫੂਲੇਵਾਲਾ ਦੇ ਪਹਿਲਵਾਨਾਂ ਨੇ ਪਿੰਡ ਲਦਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਈ ਅੰਡਰ-15 ਸਟੇਟ ਕੁਸ਼ਤੀ ਚੈਂਪੀਅਨਸ਼ਿਪ 'ਚੋਂ 6 ਤਗਮੇ ਜਿੱਤ ਕੇ ਆਪਣੇ ਅਖਾੜੇ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਮੇਂ ਕੋਚ ਪਹਿਲਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਅਖਾੜੇ ਦੀ ਪਹਿਲਵਾਨ ਰਮਨਦੀਪ ਕੌਰ ਨੇ ਸਿਲਵਰ, ਗੁਰਵੀਨ ਕੌਰ ਨੇ ਕਾਂਸੀ, ਸੁਖਪ੍ਰੀਤ ਕੌਰ ਨੇ ਕਾਂਸੀ, ਰਾਜਦੀਪ ਕੌਰ ਨੇ ਕਾਂਸੀ, ਸਿਮਰਨਜੀਤ ਕੌਰ ਨੇ ਕਾਂਸੀ ਅਤੇ ਗੁਰਕਮਲ ਸਿੰਘ ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਇਸ ਮੌਕੇ ਜੇਤੂ ਖਿਡਾਰੀਆਂ ਦਾ ਪ੍ਰਬੰਧਕ ਕਮੇਟੀ ਅਤੇ ਸਾਥੀ ਖਿਡਾਰੀਆਂ ਵਲੋਂ ਅਖਾੜੇ ਵਿਚ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਸਮੇਂ ਮੈਂਬਰ ਗੁਰਪ੍ਰੀਤ ਸਿੰਘ, ਸਾਬਕਾ ਚੇਅਰਮੈਨ ਰਣਧੀਰ ਸਿੰਘ ਗਿੱਲ, ਸੁਰਿੰਦਰ ਦੇਬੀ, ਅਮਨਾ ਢਿੱਲੋਂ, ਮਨਦੀਪ ਸਿੰਘ, ਧਰਮਪਾਲ ਧੰਮਾ, ਜਗਮੋਹਨ ਸਿੰਘ, ਮੈਂਬਰ ਗੁਰਮੀਤ ਸਿੰਘ, ਜਸਵੀਰ ਸਿੰਘ, ਸਰਪੰਚ ਨਿਰਭੈ ਸਿੰਘ, ਸਾਬਕਾ ਸਰਪੰਚ ਅਮਰ ਸਿੰਘ ਗਿੱਲ, ਨੰਬਰਦਾਰ ਗੁਰਦੇਵ ਸਿੰਘ, ਸਰਪੰਚ ਗੁਰਜੀਤ ਸਿੰਘ, ਜਗਤਾਰ ਸਿੰਘ ਤਾਰਾ, ਸੁਖਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਸੋਨਪ੍ਰੀਤ ਸੋਨਾ, ਲਾਡੀ ਸਿੰਘ, ਗੁਰਬਿੰਦਰ ਸਿੰਘ, ਜੋਗਾ ਗਿੱਲ, ਸੋਨਾ ਬਰਾੜ, ਸੁਖਜਿੰਦਰ ਕੋਕਾ, ਗੁਰਦਿੱਤ ਸਿੰਘ ਅਤੇ ਸਮੂਹ ਸਤਿਕਾਰ ਕਮੇਟੀ ਦੇ ਆਗੂ ਹਾਜ਼ਰ ਸਨ |