19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਜਾਰੀ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ <br/>

ਅਜੀਤ ਡੈਸਕ 14-02-2026
ਮੋਗਾ, 13 ਫਰਵਰੀ (ਸੁਰਿੰਦਰਪਾਲ ਸਿੰਘ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ | ਇਸ ਵਿਸ਼ੇਸ਼ ਸੁਧਾਈ ਦੇ ਕੰਮ ਤਹਿਤ ਵੋਟਰ ਸੂਚੀ ਸਾਲ 2003 ਦਾ ਮਿਲਾਨ 2025 ਦੀ ਵੋਟਰ ਸੂਚੀ ਨਾਲ ਕਰ ਕੇ ਵੋਟਰਾਂ ਦੀ ਵੋਟ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਮੋਗਾ ਮਨਜੀਤ ਸਿੰਘ ਰਾਜਲਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 073 ਮੋਗਾ ਦੀਆਂ ਉਹ ਵਿਆਹੀਆਂ ਲੜਕੀਆਂ ਜਿਨ੍ਹਾਂ ਦੀ ਉਮਰ 42 ਸਾਲ ਤੱਕ ਹੈ ਜਾਂ ਇਸ ਤੋਂ ਘੱਟ ਹੈ, ਲਈ ਜ਼ਰੂਰੀ ਹੈ ਕਿ ਉਹ ਆਪਣੇ ਪੇਕੇ ਘਰ, ਪਿੰਡ, ਸ਼ਹਿਰ ਦੇ ਬੀ.ਐਲ.ਓ. ਪਾਸੋਂ ਵੋਟਰ ਸੂਚੀ ਸਾਲ 2003 ਅਨੁਸਾਰ ਆਪਣੇ ਪਿਤਾ ਜਾਂ ਮਾਤਾ ਦੀ ਵੋਟਰ ਕਾਰਡ ਦਾ ਲੜੀ ਨੰਬਰ, ਬੂਥ ਨੰਬਰ ਵਿਧਾਨ ਸਭਾ ਚੋਣ ਹਲਕੇ ਦਾ ਨੰਬਰ ਪ੍ਰਾਪਤ ਕਰ ਕੇ ਆਪਣੇ ਏਰੀਏ ਦੇ ਸਬੰਧਿਤ ਬੀ.ਐਲ.ਓ. ਕੋਲ ਦੇਣ ਤਾਂ ਕਿ ਉਨ੍ਹਾਂ ਦੀ ਵੋਟ ਦੀ ਵੈਰੀਫਿਕੇਸ਼ਨ ਹੋ ਸਕੇ | ਉਨ•ਾਂ ਕਿਹਾ ਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿਚ ਉਨ੍ਹਾਂ ਦੀ ਵੋਟ ਵੀ ਕੱਟੀ ਜਾ ਸਕਦੀ ਹੈ | ਉਨ•ਾਂ 42 ਸਾਲ ਤੱਕ ਦੀ ਉਮਰ ਦੀਆਂ ਵਿਆਹੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੇਕਿਆਂ ਦੇ ਬੀ.ਐਲ.ਓ. ਪਾਸੋਂ ਆਪਣੇ ਪਿਤਾ ਜਾਂ ਮਾਤਾ ਦੀ ਵੋਟ ਨਾਲ ਸਬੰਧਿਤ ਵੇਰਵੇ ਪ੍ਰਾਪਤ ਕਰ ਕੇ ਆਪਣੇ ਇਲਾਕੇ ਦੇ ਸਬੰਧਿਤ ਬੀ.ਐਲ.ਓ. ਨੂੰ ਜ਼ਰੂਰ ਮੁਹੱਈਆ ਕਰਵਾਉਣ ਤਾਂ ਜੋ ਉਨ੍ਹਾਂ ਦੀ ਵੋਟ ਦੀ ਮੈਪਿੰਗ ਕੀਤੀ ਜਾ ਸਕੇ ਅਤੇ ਵੋਟ ਕੱਟੀ ਨਾ ਜਾ ਸਕੇ |

ਪਿਛਲੀ ਖ਼ਬਰ ਨਗਰ ਨਿਗਮ ਦੀ ਦਫ਼ਤਰੀ ਅਤੇ ਸੀਵਰੇਜ ਯੂਨੀਅਨ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਮੰਗਾਂ ਤੋਂ ਜਾਣੂੰ ਕਰਵਾਇਆ <b... ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਡੇ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।