11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨੈਸਲੇ ਇੰਡੀਆ ਲਿਮਟਿਡ ਨੇ ਮੈਗੀ ਦੇ ਸ਼ਾਨਦਾਰ 50 ਸਾਲਾਂ ਸਫ਼ਰ ਦਾ ਜਸ਼ਨ ਮਨਾਇਆ <br/>

ਅਜੀਤ ਡੈਸਕ 15-02-2026
ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਨੈਸਲੇ ਇੰਡੀਆ ਲਿਮਟਿਡ ਮੋਗਾ ਵਿਖੇ ਮੈਗੀ ਦੇ ਸ਼ਾਨਦਾਰ 50 ਸਾਲਾਂ ਦਾ ਸਫ਼ਰ ਪੂਰਾ ਹੋਣ 'ਤੇ ਜਸ਼ਨ ਮਨਾਉਣ ਲਈ ਇਕ ਵਿਸ਼ੇਸ਼ ਸਮਾਗਮ ਦੌਰਾਨ ਡਾਕ ਟਿਕਟ ਦਾ ਉਦਘਾਟਨ ਕੀਤਾ | ਇਸ ਸਮਾਗਮ ਵਿਚ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਕਮਲ ਮਾûਰ ਐਫਐਮ-ਮੋਗਾ ਫ਼ੈਕਟਰੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਵਿਚ ਮੈਡਮ ਅਮਨ ਬਜਾਜ ਪੀ.ਆਰ.ਓ. ਕਾਰਪੋਰੇਟ ਅਫੇਅਰਜ਼ ਤੇ ਹਰਵਿੰਦਰ ਸਿੰਘ ਪੀ.ਆਰ.ਓ. ਕਾਰਪੋਰੇਟ ਅਫੇਅਰਜ਼ ਨੇ ਕਿਹਾ ਕਿ ਸਾਡੇ ਲਈ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਮੈਗੀ ਦੇ ਸ਼ਾਨਦਾਰ 50 ਸਾਲਾਂ ਦੇ ਸਫ਼ਰ ਦਾ ਜਸ਼ਨ ਮਨਾ ਰਹੇ ਹਾਂ | ਮੈਗੀ ਨੇ ਇਕੱਲੇ ਭਾਰਤ ਵਿਚ ਨਹੀਂ ਬਲਕਿ ਅੰਤਰ-ਰਾਸ਼ਟਰੀ ਪੱਧਰ 'ਤੇ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ | ਇਸ ਤੋਂ ਇਲਾਵਾ ਨੈਸਲੇ ਕੰਪਨੀ ਦੇ ਜਿੰਨੇ ਵੀ ਪ੍ਰੋਡਕਟ ਤਿਆਰ ਹੁੰਦੇ ਹਨ, ਉਹ ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਏ ਹਨ ਜਿਸ ਦਾ ਸਿਹਰਾ ਨੈਸਲੇ ਫ਼ੈਕਟਰੀ ਦੀ ਮੈਨੇਜਮੈਂਟ ਨੂੰ ਜਾਂਦਾ ਹੈ | ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਵੀ ਮੈਗੀ ਦੇ ਸ਼ਾਨਦਾਰ 50 ਸਾਲਾਂ ਸਫ਼ਰ 'ਤੇ ਜਸ਼ਨ ਮਨਾਉਣ ਤੇ ਕਰਵਾਏ ਸਮਾਗਮ ਦੀ ਸ਼ਲਾਘਾ ਕਰਦਿਆਂ ਫ਼ੈਕਟਰੀ ਮੈਨੇਜਮੈਂਟ ਨੂੰ ਮੁਬਾਰਕਬਾਦ ਦਿੱਤੀ | ਫ਼ੈਕਟਰੀ ਦੇ ਮੈਨੇਜਰ ਕਮਲ ਮਾûਰ ਨੇ ਇਸ ਸਮਾਗਮ ਵਿਚ ਪੁੱਜੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਭਾਰਤ ਕਿਸੇ ਵੀ ਅੱਤਵਾਦੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ-ਡਾ. ਸੀਮਾਂਤ ਗਰਗ <br/> ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਆਈਲਟਸ 'ਚੋਂ ਹਾਸਿਲ ਕੀਤੇ ਮਨਚਾਹੇ ਬੈਂਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।