ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਵਿਚ ਐਲਾਨੇ ਨਤੀਜਿਆਂ ਵਿਚ ਵਿਦਿਆਰਥੀਆਂ ਉੱਚ ਬੈਂਡ ਪ੍ਰਾਪਤ ਕਰ ਕੇ ਸੰਸਥਾ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀ ਅਵਤਾਰ ਸਿੰਘ ਡਾਲਾ ਨੇ ਲਿਸਨਿੰਗ ਵਿਚ 7.5, ਰੀਡਿੰਗ ਵਿਚ 6.5, ਸਪੀਕਿੰਗ ਵਿਚ 6.5, ਰਾਈਟਿੰਗ ਵਿਚ 6 ਅਤੇ ਓਵਰਆਲ 6.5 ਬੈਂਡ ਹਾਸਲ ਕੀਤੇ | ਇਸੇ ਤਰ੍ਹਾਂ ਅਨਮੋਲਦੀਪ ਸਿੰਘ ਪਿੰਡ ਕੋਟ ਕਰੋੜ ਕਲਾਂ ਨੇ ਲਿਸਨਿੰਗ ਵਿਚ 7.5, ਰੀਡਿੰਗ ਵਿਚ 7, ਸਪੀਕਿੰਗ ਵਿਚ 6.5, ਰਾਈਟਿੰਗ ਵਿਚ 6 ਤੇ ਓਵਰਆਲ 6.5 ਬੈਂਡ ਪ੍ਰਾਪਤ ਕਰ ਕੇ ਸਫਲਤਾ ਹਾਸਲ ਕੀਤੀ | ਡੱਲਾ ਨੇ ਦੱਸਿਆ ਕਿ ਸੰਸਥਾ ਵਲੋਂ ਆਈਲਟਸ ਤੇ ਪੀ.ਟੀ.ਈ. ਦੀ ਤਿਆਰੀ ਆਧੁਨਿਕ ਤਰੀਕਿਆਂ ਨਾਲ ਤੇ ਮਾਹਿਰ ਅਧਿਆਪਕਾਂ ਦੀ ਗਾਈਡੈਂਸ ਹੇਠ ਕਰਵਾਈ ਜਾਂਦੀ ਹੈ | ਵਿਸ਼ੇਸ਼ ਗੱਲ ਇਹ ਹੈ ਕਿ ਇੱਥੋਂ ਕਲਾਸਾਂ ਲੈ ਕੇ ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ | ਇਸ ਤੋਂ ਇਲਾਵਾ ਮੈਕਰੋ ਗਲੋਬਲ ਰਾਹੀਂ ਏਅਰਲਾਈਨ ਟਿਕਟਾਂ ਵੀ ਵਾਜਬ ਦਰਾਂ 'ਤੇ ਬੁੱਕ ਕਰਵਾਈਆਂ ਜਾਂਦੀਆਂ ਹਨ |