13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੰਤ ਸੰਮੇਲਨ 20 ਤੋਂ 22 ਫਰਵਰੀ ਨੂੰ ਹੋਵੇਗਾ-ਸਵਾਮੀ ਕਮਲ ਪੁਰੀ <br/>

ਅਜੀਤ ਡੈਸਕ 15-02-2026
ਮੋਗਾ, 14 ਫਰਵਰੀ (ਅਸ਼ੋਕ ਬਾਂਸਲ)-ਵਿਸ਼ਾਲ ਭਗਤੀ ਵੇਦਾਂਤ ਤੇ ਸੰਤ ਸੰਮੇਲਨ 20 ਤੋਂ 22 ਫਰਵਰੀ ਨੂੰ ਸੰਕਰਾਪੁਰੀ ਆਸ਼ਰਮ ਜ਼ੀਰਾ ਵਿਖੇ ਹੋਵੇਗਾ | ਇਸ ਸਬੰਧੀ ਕਾਰਡ ਜਾਰੀ ਕਰਦੇ ਹੋਏ ਮਹਾਂਮੰਡਲੇਸ਼ਵਰ 1008 ਸਵਾਮੀ ਕਮਲ ਪੁਰੀ ਨੇ ਗਊਸ਼ਾਲਾ ਮੋਗਾ ਵਿਖੇ ਦੱਸਿਆ ਕਿ 20 ਫਰਵਰੀ ਨੂੰ ਝੰਡਾ ਰਸਮ ਅਤੇ ਪ੍ਰਵਚਨ, 21 ਫਰਵਰੀ ਸਨਿੱਚਰਵਾਰ ਸੰਕੀਰਤਨ ਦੁਪਹਿਰ 2 ਵਜੇ ਤੋਂ 7 ਵਜੇ ਤੱਕ ਅਤੇ 22 ਫਰਵਰੀ ਸੰਕੀਰਤਨ ਪ੍ਰਵਚਨ ਸ਼ਰਧਾਂਜਲੀ ਸਵੇਰੇ 11 ਤੋਂ 2 ਵਜੇ ਤੱਕ ਹੋਵੇਗਾ | ਵਿਸ਼ਾਲ ਭੰਡਾਰਾ ਤਿੰਨੇ ਦਿਨ ਚੱਲੇਗਾ | ਉਨ੍ਹਾਂ ਮੋਗਾ ਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਰਵਿੰਦਰ ਕੁਮਾਰ ਸੀ.ਏ., ਮੁੱਖ ਸਲਾਹਕਾਰ ਐਸ.ਕੇ. ਬਾਂਸਲ ਐਨ.ਜੀ.ਓ., ਵਰੁਣ ਬਾਵਾ, ਸੀਰੂ ਸਾਗਰ ਬਾਂਸਲ, ਸੰਜੀਵ ਕੁਮਾਰ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਡਰੋਲੀ ਭਾਈ ਵਿਖੇ ਪਾਠ ਕਰਵਾਇਆ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਨਤਮਸਤਕ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।