ਮੋਗਾ, 15 ਫਰਵਰੀ (ਸੁਰਿੰਦਰਪਾਲ ਸਿੰਘ)-ਸ਼ਿਆਮ ਸੇਵਾ ਸੁਸਾਇਟੀ ਵਲੋਂ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਵਿਖੇ 21 ਫਰਵਰੀ ਤੋਂ 1 ਮਾਰਚ ਤੱਕ ਕਰਵਾਏ ਜਾ ਰਹੇ 14ਵੇਂ ਫਾਲਗੁਨ ਮਹਾਂ ਉਤਸਵ ਦਾ ਸੱਦਾ ਪੱਤਰ ਕੌਂਸਲਰ ਪਾਇਲ ਗਰਗ ਅਤੇ ਉਨ੍ਹਾਂ ਦੇ ਪਤੀ ਗੌਰਵ ਗਰਗ ਨੂੰ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਅਤੇ ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਵਲੋਂ ਭੇਟ ਕੀਤਾ ਗਿਆ | ਚੇਅਰਮੈਨ ਅਜੇ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ ਅਤੇ ਸਕੱਤਰ ਭੂਸ਼ਨ ਗਰਗ ਨੇ ਦੱਸਿਆ ਕਿ ਸੁਸਾਇਟੀ 21 ਫਰਵਰੀ ਤੋਂ 1 ਮਾਰਚ ਤੱਕ ਸੰਕੀਰਤਨ ਕਰ ਕੇ ਸ਼ਿਆਮ ਬਾਬਾ ਦਾ 14ਵਾਂ ਫਾਲਗੁਨ ਮਹਾਂ ਉਤਸਵ ਮਨਾਏਗੀ | ਮੰਦਰ 'ਚ ਰੋਜ਼ਾਨਾ ਸ਼ਾਮ 6 ਵਜੇ ਤੋਂ ਪ੍ਰਮਾਤਮਾ ਦੀ ਇੱਛਾ ਤੱਕ ਸੰਕੀਰਤਨ ਕੀਤਾ ਜਾਵੇਗਾ | ਇਸ ਫਾਲਗੁਨ ਮਹਾਂ ਉਤਸਵ ਵਿਚ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ, ਅਲੌਕਿਕ ਸਜਾਵਟ, ਛਪੰਜਾ ਭੇਟਾਂ ਖਿੱਚ ਦਾ ਕੇਂਦਰ ਹੋਣਗੀਆਂ | ਸੰਕੀਰਤਨ ਦੌਰਾਨ ਲੰਗਰ ਪ੍ਰਸ਼ਾਦ ਨਿਰੰਤਰ ਵੰਡਿਆ ਜਾਵੇਗਾ | ਉਨਾਂ ਦੱਸਿਆ ਕਿ ਭਜਨ ਗਾਇਕ ਮਹਾਂ ਉਤਸਵ ਵਿਚ ਰੋਜ਼ਾਨਾ ਸ਼ਿਆਮ ਬਾਬਾ ਦੀ ਮਹਿਮਾ ਗਾਉਣਗੇ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਮਹਾਂ ਉਤਸਵ 'ਚ ਪਹੁੰਚਣ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ |