28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸ਼ਿਆਮ ਸੇਵਾ ਸੁਸਾਇਟੀ ਦਾ ਸਮਾਗਮ ਇਕ ਸ਼ਲਾਘਾਯੋਗ ਕਦਮ-ਨਵੀਨ ਸਿੰਗਲਾ <br/>

ਸੰਸਥਾਪਕ ਕਮਲ ਸ਼ਰਮਾ, ਚੰਦਰਮੋਹਨ ਸਹਿਗਲ, ਰਾਜੇਸ਼ ਸ਼ਰਮਾ ਰਾਜੂ ਅਤੇ ਮਹੇਸ਼ ਗਰਗ 9 ਦਿਨਾਂ ਫਾਲਗੁਨ ਉਤਸਵ ਲਈ ਸੱਦਾ ਪੱਤਰ ਗ੍ਰੇਟ ਪੰਜਾਬ ਪਿ੍ੰਟਰਜ਼ ਦੇ ਐਮ.ਡੀ. ਨਵੀਨ ਸਿੰਗਲਾ ਅਤੇ ਮੋਗਾ 'ਚ ਐਡਵੋਕੇਟ ਅਸ਼ੋਕ ਬਾਵਾ ਨੂੰ ਭੇਟ ਕਰਨ ਮੌਕੇ | ਅਜੀਤ ਤਸਵੀਰ <br/> 18-02-2026
ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)- ਅੱਜ ਸਿਆਮ ਸੇਵਾ ਸੋਸਾਇਟੀ ਨੇ ਗ੍ਰੇਟ ਪੰਜਾਬ ਪਿ੍ੰਟਰਜ਼ ਦੇ ਐਮ. ਡੀ. ਨਵੀਨ ਸਿੰਗਲਾ ਅਤੇ ਐਡਵੋਕੇਟ ਅਸ਼ੋਕ ਬਾਵਾ ਨੂੰ ਜਲੰਧਰ ਕਾਲੋਨੀ ਦੇ ਸ਼ਿਆਮ ਮੰਦਰ ਵਿਖੇ 21 ਫਰਵਰੀ ਤੋਂ 1 ਮਾਰਚ ਤੱਕ ਹੋਣ ਵਾਲੇ 14ਵੇਂ ਫਾਲਗੁਨ ਮਹੋਤਸਵ ਲਈ ਸੱਦਾ ਪੱਤਰ ਭੇਟ ਕੀਤੇ | ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਰਾਜੇਸ਼ ਸ਼ਰਮਾ ਰਾਜੂ ਅਤੇ ਮਹੇਸ਼ ਗਰਗ, ਸਮਾਜ ਸੇਵੀ ਨਵੀਨ ਸਿੰਗਲਾ ਨੇ ਕਿਹਾ ਕਿ ਸ਼ਿਆਮ ਸੇਵਾ ਸੁਸਾਇਟੀ ਦੇ ਸ਼ਹਿਰ 'ਚ ਕਰਵਾਇਆ ਜਾ ਰਿਹਾ ਧਾਰਮਿਕ ਸਮਾਗਮ ਇਕ ਸ਼ਲਾਘਾਯੋਗ ਕਦਮ ਹੈ ਅਤੇ ਉਹ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਜੇ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਭੂਸ਼ਨ ਗਰਗ ਅਤੇ ਵਿੱਤ ਸਕੱਤਰ ਚੰਦਰਮੋਹਨ ਸਹਿਗਲ ਨੇ ਐਲਾਨ ਕੀਤਾ ਕਿ ਸੁਸਾਇਟੀ 21 ਫਰਵਰੀ ਤੋਂ 1 ਮਾਰਚ ਤੱਕ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਨ ਉਤਸਵ ਸੰਕੀਰਤਨ ਨਾਲ ਮਨਾਏਗੀ | ਰੋਜ਼ਾਨਾ ਸ਼ਾਮ 6 ਵਜੇ ਤੋਂ ਮੰਦਰ ਵਿਚ ਸੰਕੀਰਤਨ ਕੀਤਾ ਜਾਵੇਗਾ | ਇਸ ਫਾਲਗੁਨ ਉਤਸਵ ਦੌਰਾਨ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ, ਬ੍ਰਹਮ ਸ਼ਿੰਗਾਰ ਅਤੇ ਛਪੰਜ ਭੇਟਾਂ ਖਿੱਚ ਦਾ ਕੇਂਦਰ ਰਹਿਣਗੀਆਂ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭਜਨ ਗਾਇਕ ਤਿਉਹਾਰ ਦੌਰਾਨ ਰੋਜ਼ਾਨਾ ਸ਼ਿਆਮ ਬਾਬਾ ਦੇ ਗੁਣ ਗਾਉਣਗੇ |

ਪਿਛਲੀ ਖ਼ਬਰ ਟੈੱਟ ਦੀ ਸ਼ਰਤ ਖ਼ਤਮ ਕਰਨ ਵਾਸਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ-ਪੱਤਰ <br/> ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਨੇ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਵਿਦਾ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।