ਕਿਸ਼ਨਪੁਰਾ ਕਲਾਂ, 17 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੀਆਂ ਸੰਗਤਾਂ ਵਲੋਂ ਪਿਛਲੇ 40 ਸਾਲਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ 'ਤੇ ਸਾਲਾਨਾ ਲੰਗਰ ਲਗਾਏ ਜਾਂਦੇ ਹਨ, ਇਸੇ ਕੜੀ ਤਹਿਤ ਅੱਜ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਦੀ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਵਲੋਂ ਦੁੱਧ ਇਕੱਠਾ ਕੀਤਾ ਗਿਆ | ਕਮੇਟੀ ਪ੍ਰਧਾਨ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਗੁਰਮੀਤ ਸਿੰਘ ਰਾਜਾ ਮੱਟੂ, ਹਰਭਜਨ ਸਿੰਘ ਬਾਬਾ ਆਦਿ ਨੌਜਵਾਨਾਂ ਵਲੋਂ ਲਾਗਲੇ ਪਿੰਡਾਂ ਤੇ ਖੇਤਾਂ ਵਿਚ ਬੈਠੇ ਘਰਾਂ ਤੋਂ ਗੱਡੀਆਂ ਰਾਹੀਂ ਦੁੱਧ ਇਕੱਠਾ ਕਰਕੇ ਗੁਰੂ ਘਰ ਲਿਆਂਦਾ ਗਿਆ | ਉਪਰੰਤ ਦੁੱਧ ਠੰਢਾ ਕਰਨ 'ਤੇ ਇਕ ਵੱਡੀ ਗੱਡੀ ਰਾਹੀਂ ਕਰੀਬ 2500 ਲੀਟਰ ਦੁੱਧ ਲਿਜਾ ਕੇ ਬਰਫ਼ ਦੀ ਫ਼ੈਕਟਰੀ ਅੰਦਰ ਦੁੱਧ ਦੇ ਬਲਾਕ ਬਣਾਏ ਜਾਣਗੇ | ਗੱਲਬਾਤ ਕਰਦਿਆਂ ਪ੍ਰਧਾਨ ਮਹਿੰਦਰ ਸਿੰਘ ਮਾਨ, ਗੁਰਮੀਤ ਸਿੰਘ ਰਾਜਾ ਮੱਟੂ ਆਦਿ ਨੇ ਕਿਹਾ ਕਿ ਹੋਲੇ ਮਹੱਲੇ ਤੇ ਦੁੱਧ ਦੁਆਰਾ ਤਿਆਰ ਕੀਤੇ ਜਾਂਦੇ ਲੰਗਰ 'ਚ ਲੋੜ ਅਨੁਸਾਰ ਦੁੱਧ ਦੇ ਬਲਾਕ ਫ਼ੈਕਟਰੀ 'ਚੋਂ ਲਿਜਾਏ ਜਾਂਦੇ ਹਨ ਅਤੇ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਛਕਾਏ ਜਾਂਦੇ ਹਨ | ਅੱਜ ਦੁੱਧ ਲਿਜਾਣ ਸਮੇਂ ਪ੍ਰਧਾਨ ਮਹਿੰਦਰ ਸਿੰਘ ਮਾਨ, ਇਕਬਾਲ ਸਿੰਘ ਮਾਨ, ਧਰਮ ਸਿੰਘ ਮਾਨ, ਮਾਸਟਰ ਸੁਦਰਸ਼ਨ ਸਿੰਘ ਮਾਨ, ਜਗਤਾਰ ਸਿੰਘ ਸਾਗੂ, ਨਿਰਮਲ ਸਿੰਘ ਮੱਟੂ, ਦਰਸ਼ਨ ਸਿੰਘ ਦਰਸ਼ੀ, ਸਿਮਰਨਜੀਤ ਸਿੰਘ ਮਾਨ, ਗੁਰਤੇਜਇੰਦਰ ਸਿੰਘ ਗੋਪੀ, ਗੁਰਮੀਤ ਸਿੰਘ ਪਹਿਲਵਾਨ, ਗੁਰਮੇਲ ਸਿੰਘ ਕਲਸੀ ਫ਼ਰਨੀਚਰ ਸ਼ੋ-ਰੂਮ ਵਾਲੇ, ਗੁਰਮੀਤ ਸਿੰਘ ਲਾਡੀ, ਜਸਪ੍ਰੀਤ ਸਿੰਘ ਜੱਸੀ, ਮਿੰਟੂ ਮਾਣੀਆ, ਸੰਦੀਪ ਸਿੰਘ, ਸੁੱਖੀ ਮਾਨ, ਨਿੱਕਾ ਮੋਟਰਾਂ ਵਾਲਾ, ਦਰਸ਼ਨ ਸਿੰਘ ਮਾਨ ਆਦਿ ਵੱਡੀ ਗਿਣਤੀ 'ਚ ਸੇਵਾਦਾਰ ਹਾਜ਼ਰ ਸਨ |