28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਤੀਰਥ ਸਿੰਘ ਗੈਦੂ ਤੇ ਮਾਤਾ ਹਰਦਿਆਲ ਕੌਰ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ 22 ਨੂੰ <br/>

ਅਜੀਤ ਡੈਸਕ 18-02-2026
ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਮੋਗਾ ਸਿਟੀ ਅਤੇ ਸਕਾਈਡੌਮ ਗਰੁੱਪ ਆਫ਼ ਕੰਪਨੀਜ਼ ਕੈਨੇਡਾ ਦੇ ਸਹਿਯੋਗ ਨਾਲ ਸਵ: ਤੀਰਥ ਸਿੰਘ ਗੈਦੂ ਅਤੇ ਮਾਤਾ ਗੁਰਦਿਆਲ ਕੌਰ ਗੈਦੂ ਜੈ ਸਿੰਘ ਵਾਲਾ ਦੀ ਯਾਦ ਵਿਚ 22 ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਮਿਤੀ : 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 1:30 ਵਜੇ ਤੱਕ ਤੀਰਥ ਸਿੰਘ ਗੈਦੂ (ਰਣਧੀਰ ਸਿੰਘ) ਦੇ ਗ੍ਰਹਿ ਨੇੜੇ ਸਰਕਾਰੀ ਸਕੂਲ ਪਿੰਡ ਜੈ ਸਿੰਘ ਵਾਲਾ (ਮੋਗਾ) ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕਾਈਡੌਮ ਗਰੁੱਪ ਆਫ਼ ਕੰਪਨੀ ਕੈਨੇਡਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਦੱਸਿਆ ਕਿ ਇਸ ਕੈਂਪ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ | ਲਾਇਨਜ਼ ਕਲੱਬ ਮੋਗਾ ਸਿਟੀ ਵਲੋਂ ਸਤਿੰਦਰਪਾਲ ਸਿੰਘ ਸੋਢੀ ਪ੍ਰਧਾਨ ਲਾਇਨ ਕਲੱਬ ਸਿਟੀ, ਲਾਇਨ ਰਣਜੀਤ ਸਿੰਘ ਬੰਟੀ, ਲਾਇਨ ਦਵਿੰਦਰ ਸਿੰਘ ਸੈਂਭੀ, ਐਡ. ਰਣਬੀਰ ਸਿੰਘ ਝੰਡੇਆਣਾ, ਸੁਖਬੀਰ ਸਿੰਘ ਝੰਡੇਆਣਾ, ਬਲਦੇਵ ਸਿੰਘ ਗੈਦੂ, ਗੁਰਮੇਲ ਸਿੰਘ ਗੈਦੂ, ਆਈ.ਕੈਪ ਦੇ ਪ੍ਰੋਜੈਕਟ ਚੇਅਰਮੈਨ ਬਲਵੰਤ ਸਿੰਘ ਝੰਡੇਆਣਾ, ਸੁਖਦੇਵ ਸਿੰਘ ਸੈਂਭੀ, ਲਾਇਨ ਐਡ. ਅਜੀਤਪਾਲ ਸਿੰਘ ਸਮੇਤ ਗ੍ਰਾਮ ਪੰਚਾਇਤ, ਇਲਾਕਾ ਨਿਵਾਸੀ ਤੇ ਪਿੰਡ ਜੈ ਸਿੰਘ ਵਾਲਾ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ | ਚੇਅਰਮੈਨ ਗੈਦੂ ਨੇ ਦੱਸਿਆ ਕਿ ਉਹ ਆਪਣੇ ਪਿਤਾ ਤੀਰਥ ਸਿੰਘ ਗੈਦੂ ਤੇ ਮਾਤਾ ਹਰਦਿਆਲ ਕੌਰ ਗੈਦੂ ਦੀ ਯਾਦ ਵਿਚ ਹਰ ਸਾਲ ਪਿੰਡ ਜੈ ਸਿੰਘ ਵਾਲਾ (ਮੋਗਾ) ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਉਂਦੇ ਹਨ ਜਿਸ ਦਾ ਇਲਾਕੇ ਭਰ ਤੋ ਲੋਕ ਵੱਡੀ ਗਿਣਤੀ 'ਚ ਲੋਕ ਲਾਹਾ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਡਾ. ਅਕਰੀਤੀ ਅੱਖਾਂ ਦੇ ਮਾਹਿਰ ਆਪਣੀ ਟੀਮ ਨਾਲ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਉਨ੍ਹਾਂ ਦੇ ਅਪ੍ਰੇਸ਼ਨ ਵੀ ਕੀਤੇ

ਪਿਛਲੀ ਖ਼ਬਰ ਇੰਦਰ ਸੂਦ ਨੂੰ ਮਹਾਰਾਜ ਅਗਰਸੈਨ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਸਤਿੰਦਰਪਾਲ ਸਿੰਘ ਢੰਡ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ 22 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।