28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗਿੱਲ ਪਰਿਵਾਰ ਨੇ ਸਕਾਰਪੀਓ ਗੱਡੀ ਭਾਕਿਯੂ ਲੱਖੋਵਾਲ ਦੇ ਦਫਤਰ ਲਈ ਦਿੱਤੀ <br/>

ਅਜੀਤ ਡੈਸਕ 18-02-2026
ਮੋਗਾ, 17 ਫਰਵਰੀ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੋਗਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਅਤੇ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਮਰੀਕਾ ਸਪੁੱਤਰ ਪਾਲ ਸਿੰਘ, ਹਾਕਮ ਸਿੰਘ ਘੱਲ ਕਲਾਂ ਜੋ ਲੰਬਾ ਸਮਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰ ਰਹੇ ਹਨ ਅਤੇ ਯੂਨੀਅਨ ਦਫਤਰ ਇਮਾਰਤ ਲਈ ਵੀ ਯੋਗਦਾਨ ਪਾਇਆ ਹੈ | ਬੀ.ਕੇ.ਯੂ. ਲੱਖੋਵਾਲ ਜ਼ਿਲ੍ਹਾ ਮੋਗਾ ਨੂੰ ਯੂਨੀਅਨ ਲਈ ਪਾਲ ਸਿੰਘ ਨੇ ਆਪਣੇ ਘਰ ਬੇਟੇ ਗੁਰਪ੍ਰੀਤ ਸਿੰਘ ਯੂ. ਐਸ. ਏ. ਨਾਲ ਸਲਾਹ ਕੀਤੀ ਤੇ ਘਰ ਆਪਣੇ ਨਿੱਜੀ ਤੌਰ 'ਤੇ ਵਰਤਣ ਲਈ ਰੱਖੀ ਸਕਾਰਪੀਓ ਗੱਡੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫਤਰ ਲਈ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੂੰ ਸੇਵਾ ਵਜੋਂ ਦੇ ਦਿੱਤੀ | ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੇ ਜ਼ਿਲ੍ਹਾ ਟੀਮ ਨੇ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਰਾਜਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਚੋਟੀਆਂ ਖੁਰਦ, ਮੇਜਰ ਸਿੰਘ ਡਰੋਲੀ, ਸੁਖਜਿੰਦਰ ਸਿੰਘ ਚੋਟੀਆਂ ਖੁਰਦ ਆਦਿ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਕੰਨਿਆ ਸਕੂਲ ਬਾਘਾ ਪੁਰਾਣਾ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਸਮਾਗਮ <br/> ਅਗਲੀ ਖ਼ਬਰ ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।