11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੁਖਾਨੰਦ ਕਤਲ ਕਾਂਡ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਨੌਜਵਾਨ ਭਾਰਤ ਸਭਾ ਦਾ ਵਫ਼ਦ ਐਸ. ਐਸ. ਪੀ. ਮੋਗਾ ਨੂੰ ਮਿਲਿਆ

ਅਜੀਤ ਡੈਸਕ 21-02-2026
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਪਿੰਡ ਸੁਖਾਨੰਦ ਵਿਖੇ ਸਿਕੰਦਰ ਸਿੰਘ ਦੇ ਸਾਰੇ ਕਾਤਲਾਂ ਨੂੰ ਪੁਲਿਸ ਨੇ ਦੋ ਮਹੀਨੇ ਬੀਤਣ 'ਤੇ ਵੀ ਹਾਲੇ ਤੱਕ ਗਿ੍ਫ਼ਤਾਰ ਨਹੀਂ ਕੀਤਾ | ਇਸ ਸੰਬੰਧੀ ਨੌਜਵਾਨ ਭਾਰਤ ਸਭਾ ਦਾ ਵਫ਼ਦ ਐਸ. ਐਸ. ਪੀ. ਮੋਗਾ ਨੂੰ ਮਿਲਿਆ | ਵਫ਼ਦ 'ਚ ਸ਼ਾਮਿਲ ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ ਸੇਖਾ ਨੇ ਦੱਸਿਆ ਕਿ 12 ਦਸੰਬਰ ਨੂੰ ਸੁਖਾਨੰਦ ਵਿਖੇ ਗੁੰਡਿਆਂ ਨੇ ਪਿੰਡ 'ਚ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ, ਸਿਕੰਦਰ ਸਿੰਘ ਨੂੰ ਕਤਲ ਕੀਤਾ, ਇਕ ਔਰਤ ਦੀ ਬਾਂਹ ਤੋੜੀ, ਕਈ ਘਰਾਂ ਦੀ ਭੰਨ ਤੋੜ ਕੀਤੀ, ਕਈ ਵਿਅਕਤੀਆਂ ਨੂੰ ਜ਼ਖ਼ਮੀ ਕੀਤਾ | ਸਮਾਲਸਰ ਪੁਲਿਸ ਨੇ 11 ਦੋਸ਼ੀਆਂ 'ਤੇ ਮੁਕੱਦਮਾ ਦਰਜ ਕੀਤਾ ਸੀ ਪਰ ਚਾਰ ਦੋਸ਼ੀ ਹਾਲੇ ਵੀ ਗਿ੍ਫ਼ਤਾਰ ਨਹੀਂ ਕੀਤੇ, ਹਾਲਾਂਕਿ ਇਸ ਘਟਨਾਕ੍ਰਮ ਨੂੰ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ | ਸਮਾਲਸਰ ਥਾਣਾ ਤੇ ਬਾਘਾ ਪੁਰਾਣਾ ਪੁਲਿਸ ਮਸਲੇ ਨੂੰ ਲਟਕਾ ਰਹੀ ਹੈ, ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ, ਇਸ ਦੇ ਪਿੱਛੇ ਸਿਆਸੀ ਹੱਥ ਹੈ | ਸਮਾਲਸਰ ਤੇ ਬਾਘਾ ਪੁਰਾਣਾ ਦੀ ਪੁਲਿਸ ਸਿਆਸੀ ਸ਼ਹਿ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਦੋਸ਼ੀ ਫੜੇ ਨਹੀਂ ਜਾ ਰਹੇ ਉਨ੍ਹਾਂ ਦਾ ਪਹਿਲਾਂ ਤੋਂ ਹੀ ਗੁੰਡਾਗਰਦੀ ਦਾ ਪਿਛੋਕੜ ਹੈ, ਆਪਣੇ ਸਿਆਸੀ ਅਸਰ-ਰਸੂਖ ਕਰ ਕੇ ਹੀ ਉਹ ਬੇਖ਼ੌਫ਼ ਆਜ਼ਾਦ ਘੁੰਮ ਰਹੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਐਸ. ਐਸ. ਪੀ. ਵਲੋਂ ਦਿੱਤਾ ਭਰੋਸਾ ਪੂਰਾ ਨਾ ਹੋਇਆ ਤਾਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ | ਇਸ ਮੌਕੇ ਸਾਧੂ ਸਿੰਘ ਸੇਖਾ, ਗੁਰਪ੍ਰੀਤ ਸਿੰਘ ਰੋਡੇ, ਲਛਮਣ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਾਈ ਕੋਰਟ ਨੇ ਨਵੀਂ ਵਾਰਡਬੰਦੀ 'ਤੇ ਲਾਈ 18 ਮਾਰਚ ਤੱਕ ਰੋਕ-ਮਾਨ <br/> ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ 16ਵੀਂ ਬਰਸੀ ਮੌਕੇ ਜ਼ਮੀਨੀ ਘੋਲ ਤੇਜ਼ ਕਰਨ ਦਾ ਸੱਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।