11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗੁਰਮੀਤ ਸਿੰਘ ਬਿੱਟੂ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: ਮੋਗਾ ਦੇ ਪ੍ਰਧਾਨ ਚੁਣੇ <br/>

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੋਗਾ ਦੇ ਨਵ-ਨਿਯੁਕਤ ਅਹੁਦੇਦਾਰ ਤੇ ਮੈਂਬਰ | ਤਸਵੀਰ: ਹਰਜੀਤ ਸਿੰਘ <br/> 21-02-2026
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: 41 ਮੋਗਾ ਦੀ ਚੋਣ ਜਗਤਾਰ ਸਿੰਘ ਸੇਖਵਾਂ ਡਵੀਜ਼ਨ ਪ੍ਰਧਾਨ ਕੋਟਕਪੂਰਾ, ਪਲਵਿੰਦਰ ਸਿੰਘ ਸਿੱਧੂ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਬਿਜਲੀ ਘਰ ਮੋਗਾ ਵਿਖੇ ਹੋਈ | ਇਸ ਚੋਣ ਸਮੇਂ ਦਰਸ਼ਨ ਲਾਲ ਮੋਗਾ ਡਿਪਟੀ ਜਨਰਲ ਸਕੱਤਰ ਪੰਜਾਬ, ਸਟੇਟ ਆਗੂ ਗੁਰਮੇਲ ਸਿੰਘ ਨਾਹਰ, ਸਵਰਨ ਸਿੰਘ ਤਾਰੇਵਾਲਾ ਡਵੀਜ਼ਨ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜਥੇਬੰਦੀ ਦੀ ਕਾਰਗੁਜ਼ਾਰੀ 'ਤੇ ਚਾਨਣਾ ਪਾਉਂਦਿਆਂ ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਥੇਬੰਦੀ ਵਲੋਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨਾਲ ਸੰਘਰਸ਼ ਕਰ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਅਤੇ ਕਾਫ਼ੀ ਮੰਗਾਂ ਅਜੇ ਵੀ ਬਕਾਇਆ ਪਈਆਂ ਹਨ ਜੋ ਹੱਲ ਕਰਾਉਣ ਲਈ ਜਥੇਬੰਦੀਆਂ ਸੰਘਰਸ਼ ਦੇ ਮੈਦਾਨ ਵਿਚ ਹਨ | ਜਥੇਬੰਦੀ ਦੀ ਚੋਣ ਸਰਬਸੰਮਤੀ ਕੀਤੀ ਗਈ ਜਿਸ ਵਿਚ ਸਰਪ੍ਰਸਤ ਦਰਸ਼ਨ ਲਾਲ, ਪ੍ਰਧਾਨ ਗੁਰਮੀਤ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸ਼ਰਮਾ, ਮੀਤ ਪ੍ਰਧਾਨ ਰਾਮ ਸੁੱਖ ਅਜੀਤਵਾਲ, ਮੀਤ ਪ੍ਰਧਾਨ ਰਾਮ ਸਿੰਘ ਚੂਹੜਚੱਕ, ਜਨਰਲ ਸਕੱਤਰ ਮਨਮੋਹਨ ਸਿੰਘ, ਮੀਤ ਸਕੱਤਰ ਗੋਪਾਲ ਸਿੰਘ ਲਾਈਨਮੈਨ ਧੱਲੇਕੇ, ਮੀਤ ਸਕੱਤਰ ਪ੍ਰਦੀਪ ਸਿੰਘ ਮਹਿਣਾ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਲਾਈਨਮੈਨ, ਖ਼ਜ਼ਾਨਚੀ ਮਨਦੀਪ ਕੌਰ, ਸਹਾਇਕ ਖ਼ਜ਼ਾਨਚੀ ਅਮਨਦੀਪ ਕੌਰ, ਐਡੀਟਰ ਮਨਪ੍ਰੀਤ ਕੌਰ, ਮੰਡਲ ਸੁਪਰਡੈਂਟ ਸਲਾਹਕਾਰ ਸਰੋਜ ਸ਼ਰਮਾ ਸ਼ਾਮਿਲ ਹਨ | ਸਾਰੇ ਚੁਣੇ ਹੋਏ ਆਗੂਆਂ ਵਲੋਂ ਵਿਸ਼ਵਾਸ ਦੁਆਇਆ ਕਿ ਜਥੇਬੰਦੀ ਦੀ ਬਿਹਤਰੀ ਲਈ ਵੱਧ ਚੜ੍ਹ ਕੇ ਹਿੱਸਾ ਲੈਣਗੇ | ਜਥੇਬੰਦੀ ਸਟੇਟ ਵਲੋਂ ਜੋ ਵੀ ਸੰਘਰਸ਼ ਆਵੇਗਾ, ਤਨਦੇਹੀ ਨਾਲ ਲਾਗੂ ਕਰੇਗੀ | ਇਸ ਮੌਕੇ ਗੁਰਪ੍ਰੀਤ ਅਬੋਹਰ, ਜਗਸੀਰ ਸਿੰਘ ਡਾਲਾ, ਰਾਜਵੰਤ ਕੌਰ, ਰੁਪਿੰਦਰ ਸਿੰਘ, ਦਵਿੰਦਰ ਸਿੰਘ, ਗੁਰਨਾਮ ਸਿੰਘ ਲਵਲੀ, ਇੰਦਰਜੀਤ ਸਿੰਘ, ਅੰਮਿ੍ਤਪਾਲ ਸਿੰਘ ਘਾਲੀ, ਜਗਸੀਰ ਸਿੰਘ ਆਦਿ ਹਾਜ਼ਰ ਸਨ | ਪ੍ਰੈੱਸ ਨੂੰ ਜਾਣਕਾਰੀ ਹਰਪ੍ਰੀਤ ਸਿੰਘ ਵਲੋਂ ਦਿੱਤੀ ਗਈ |

ਪਿਛਲੀ ਖ਼ਬਰ ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਵਿਸਥਾਰ ਭਾਸ਼ਨ ਕਰਵਾਇਆ ਅਗਲੀ ਖ਼ਬਰ ਸਰਕਲ ਦੌਲਤਪੁਰਾ ਦੇ ਪ੍ਰਧਾਨ ਰਵਦੀਪ ਸੰਘਾਂ ਨੇ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।