ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਮੋਗਾ ਦੇ ਵਾਰਡ ਨੰਬਰ 27 ਪ੍ਰੀਤ ਨਗਰ ਬਹੋਨਾ ਚੌਕ ਵਿਚ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੁਸ਼ੋਭਿਤ ਹੈ ਪਰ ਸਮੇਂ ਦੇ ਹਿਸਾਬ ਨਾਲ ਉਸ ਦੀ ਇਮਾਰਤ ਦੀ ਹਾਲਤ ਖਸਤਾ ਹੋ ਗਈ ਸੀ ਤੇ ਬਰਸਾਤ ਦੇ ਸਮੇਂ ਵਿਚ ਗੁਰੂ ਘਰ ਦਾ ਲੈਂਟਰ ਵੀ ਚੋਣ ਲੱਗ ਜਾਂਦਾ ਸੀ ਅਤੇ ਗੁਰੂ ਘਰ ਨੂੰ ਕੋਈ ਬਹੁਤਾ ਆਮਦਨੀ ਦਾ ਵਸੀਲਾ ਨਾ ਹੋਣ ਕਰ ਕੇ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਲਈ ਹੁਣ ਦਾਨੀ ਸੱਜਣਾਂ ਤੇ ਸਹਿਯੋਗੀਆਂ ਨੂੰ ਗੁਰਦੁਆਰਾ ਸਾਹਿਬ ਲਈ ਆਰਥਿਕ ਮਦਦ ਦੀ ਅਪੀਲ ਕੀਤੀ | ਸੇਵਾਦਾਰ ਗਿਆਨੀ ਸਵਰਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਲਈ 10 ਲੱਖ ਤੋਂ ਵਧੇਰੇ ਖ਼ਰਚਾ ਆਉਣ ਦੀ ਸੰਭਾਵਨਾ ਹੈ, ਜੋ ਕਿ ਪ੍ਰਬੰਧਕ ਕਮੇਟੀ ਇਕੱਲੀ ਨਹੀਂ ਕਰ ਸਕਦੀ | ਇਸ ਲਈ ਹੀ ਉਹ ਗੁਰੂ ਘਰ ਦੇ ਨਿਰਮਾਣ ਲਈ ਸੰਗਤ ਨੂੰ ਅਪੀਲ ਕਰ ਰਹੇ ਹਨ | ਇਸ ਮੌਕੇ ਗੁਰਮਿੰਦਰ ਸਿੰਘ ਵਾਲੀਆ, ਰਜਿੰਦਰ ਸਿੰਘ, ਸੇਵਕ ਸਿੰਘ, ਮਨਜੀਤ ਸਿੰਘ ਮੋਨੂ, ਚਰਨ ਸਿੰਘ, ਮਨਪ੍ਰੀਤ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ, ਬੀਬੀ ਛਿੰਦਰ ਕੌਰ, ਉੱਘੇ ਪੰਜਾਬੀ ਗਾਇਕ ਅਜੈ ਗੋਗੀ ਮੋਗਾ ਅਤੇ ਕੌਂਸਲਰ ਕੁਲਵਿੰਦਰ ਕੌਰ ਹਾਜ਼ਰ ਸਨ |