17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮਨਜੀਤ ਮਾਨ ਵੱਡੇ ਕਾਫ਼ਲੇ ਨਾਲ ਬਰਨਾਲਾ ਰੈਲੀ 'ਚ ਸ਼ਾਮਿਲ ਹੋਏ <br/>

ਅਜੀਤ ਡੈਸਕ 01-03-2026
ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਵਿਧਾਨ ਸਭਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਾਂਗਰਸ ਵਰਕਰਾਂ ਦੇ ਵੱਡੇ ਕਾਫ਼ਲੇ ਨਾਲ ਬਰਨਾਲਾ ਰੈਲੀ ਲਈ ਰਵਾਨਾ ਹੋਏ | ਵਰਣਨਯੋਗ ਹੈ ਕਿ ਮਨਰੇਗਾ ਕਾਮਿਆਂ ਦੇ ਹੱਕ ਵਿਚ ਕੀਤੀ ਕਾਂਗਰਸ ਪਾਰਟੀ ਵਲੋਂ ਵਿਸ਼ਾਲ ਰੈਲੀ ਵਿਚ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਮਨਜੀਤ ਮਾਨ ਨੇ ਕਾਂਗਰਸੀ ਵਰਕਰਾਂ ਦੇ ਵੱਡੇ ਕਾਫ਼ਲੇ ਨਾਲ ਸ਼ਮੂਲੀਅਤ ਕੀਤੀ | ਮਾਨ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਇਸ ਮੌਕੇ ਨਿਰੰਜਨ ਮੋਠਾਂਵਾਲੀ, ਸੁਖਦੇਵ ਸਿੰਘ ਸਲੀਣਾ, ਜਗਜਿੰਦਰ ਸਿੰਘ ਬੁੱਕਣ ਵਾਲਾ, ਗੁਰਸੇਵਕ ਸਿੰਘ ਝੰਡੇਆਣਾ, ਲਾਲ ਸਿੰਘ ਪੰਚ ਝੰਡੇਆਣਾ ਗਰਬੀ, ਗੋਲਡੀ ਡਰੋਲੀ, ਹਰਜਿੰਦਰਪਾਲ ਸਿੰਘ ਡਗਰੂ, ਬਲਜਿੰਦਰ ਸਿੰਘ ਚੋਟੀਆਂ ਖ਼ੁਰਦ, ਜਗਤਾਰ ਸਿੰਘ ਸਲੀਣਾ, ਗੁਰਪ੍ਰੀਤ ਸਿੰਘ ਸਲੀਣਾ, ਅਵਤਾਰ ਸਿੰਘ ਚੋਟੀਆਂ ਕਲਾਂ, ਕੁਲਵੰਤ ਸਿੰਘ ਦਾਰਾਪੁਰ, ਬਲਜੀਤ ਸਿੰਘ ਤਾਰੇਵਾਲਾ, ਗੋਪੀ ਤਾਰੇਵਾਲਾ, ਚਰਨਜੀਤ ਸਿੰਘ ਕਾਲੀਏ ਵਾਲਾ, ਗੁਰਜੀਤ ਸਿੰਘ ਕਾਲੀਏ ਵਾਲਾ, ਬਲਦੇਵ ਸਿੰਘ ਮਹੇਸ਼ਰੀ, ਕੁਲਦੀਪ ਸਿੰਘ ਦੱਦਾਹੂਰ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਰਜਿੰਦਰਾ ਸਕੂਲ ਵਿਖੇ ਬੱਚਿਆਂ ਨੂੰ ਸੂਰਜ ਪ੍ਰਣਾਲੀ ਬਾਰੇ ਸਿਖਾਇਆ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਧਾਰਮਿਕ ਦੀਵਾਨ 15 ਨੂੰ - ਬਾਬਾ ਗੁਰਦੀਪ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।